''ਅਮੇਰਿਕਾ ਰੋਡਜ਼ ਸਕਾਲਰਜ਼'' ਦੀ ਚੋਣ, 32 ਜੇਤੂਆਂ ''ਚ 4 ਭਾਰਤੀ-ਅਮਰੀਕੀ ਵਿਦਿਆਰਥੀ

Monday, Nov 23, 2020 - 06:07 PM (IST)

''ਅਮੇਰਿਕਾ ਰੋਡਜ਼ ਸਕਾਲਰਜ਼'' ਦੀ ਚੋਣ, 32 ਜੇਤੂਆਂ ''ਚ 4 ਭਾਰਤੀ-ਅਮਰੀਕੀ ਵਿਦਿਆਰਥੀ

ਵਾਸ਼ਿੰਗਟਨ (ਭਾਸ਼ਾ): ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਪਹਿਲੀ ਵਾਰ 'ਅਮੇਰਿਕਾ ਰੋਡਜ਼ ਸਕਾਲਰਜ਼' (US Rhodes Scholars) ਦੀ ਚੋਣ ਆਨਲਾਈਨ ਕੀਤੀ ਗਈ। ਇਸ ਦੇ ਤਹਿਤ 32 ਵਿਦਿਆਰਥੀਆਂ ਨੇ ਆਕਸਫੋਰਡ ਯੂਨੀਵਰਸਿਟੀ ਵਿਚ ਸਕਾਲਰਸ਼ਿਪ ਹਾਸਲ ਕੀਤੀ ਹੈ। ਇਹਨਾਂ ਵਿਚੋਂ 22 'ਘੱਟ ਗਿਣਤੀ' (Student of color) ਅਤੇ 10 ਗੈਰ ਗੋਰੇ ਹਨ। ਇਸ ਤੋਂ ਪਹਿਲਾਂ ਕਦੇ ਇੰਨੀ ਵੱਧ ਗਿਣਤੀ ਵਿ ਗੈਰ ਗੋਰੇ ਵਿਦਿਆਰਥੀਆਂ ਦੀ ਚੋਣ ਨਹੀਂ ਹੋਈ।

PunjabKesari

'ਰੋਡਜ਼ ਟਰਸੱਟ' ਦੇ ਅਮਰੀਕੀ ਸਕੱਤਰ ਐਲਿਟ ਗਰਸਨ ਨੇ 32 ਜੇਤੂਆਂ ਦੇ ਨਾਮ ਦੀ ਘੋਸ਼ਣਾ ਐਤਵਾਰ ਨੂੰ ਕੀਤੀ, ਜੋ 'ਰੋਡਜ਼ ਸਕਾਲਰ' ਵਿਚ ਅਮਰੀਕਾ ਦੀ ਨੁਮਾਇੰਦਗੀ ਕਰਨਗੇ। ਇਸ ਵਿਚ ਚਾਰ ਅਮਰੀਕੀ-ਭਾਰਤੀ ਵਿਦਿਆਰਥੀ ਸਵਾਤੀ ਆਰ. ਸ਼੍ਰੀਨਿਵਾਸਨ, ਵਿਜੈਸੁੰਦਰਮ ਰਾਮਸੈਮੀ, ਗਰਿਮਾ ਪੀ.ਦੇਸਾਈ ਅਤੇ ਸਵਰਾਨੀ ਸੰਕਾ ਹਨ। ਗਰਸਨ ਨੇ ਕਿਹਾ,''ਇਸ ਤੋਂ ਪਹਿਲਾਂ ਕਦੇ ਵੀ 'ਰੋਡਜ਼ ਸਕਾਲਰ' ਦੇ ਲਈ ਵਿਦਿਆਰਥੀਆਂ ਦੀ ਚੋਣ ਆਨਲਾਈਨ ਨਹੀਂ ਕੀਤੀ ਗਈ।'' ਇਸ ਸਕਾਲਰਸ਼ਿਪ ਦੇ ਲਈ 288 ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਕਰੀਬ 2300 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖਬਰ-  ਕੋਰੋਨਾ ਨਾਲ ਮਹਾਤਮਾ ਗਾਂਧੀ ਦੇ ਪੜਪੋਤੇ ਦੀ ਮੌਤ, ਦੱਖਣੀ ਅਫਰੀਕਾ 'ਚ ਲਿਆ ਆਖਰੀ ਸਾਹ

ਰੋਡਜ਼ ਟਰਸੱਟ' ਦੀਆਂ 16 ਕਮੇਟੀਆਂ ਨੇ ਅਰਜ਼ੀਆਂ ਦੀ ਛਾਂਟੀ ਕੀਤੀ ਅਤੇ ਫਿਰ ਮਜ਼ਬੂਤ ਦਾਅਵੇਦਾਰਾਂ ਦਾ ਆਨਲਾਈਨ ਇੰਟਰਵਿਊ ਲਿਆ। ਇਸ ਦੇ ਬਾਅਦ ਹਰੇਕ ਜ਼ਿਲ੍ਹੇ ਵਿਚੋਂ ਦੋ-ਦੋ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਜੇਤੂਆਂ ਵਿਚ 17 ਬੀਬੀਆਂ, 14 ਪੁਰਸ਼ ਅਤੇ ਇਕ ਟਰਾਂਸਜੈਂਡਰ ਵਿਦਿਆਰਥੀ ਹੈ। 'ਰੋਡਜ਼ ਸਕਾਲਰਸ਼ਿਪ' ਇੰਗਲੈਂਡ ਵਿਚ ਆਕਸਫੋਰਡ ਯੂਨੀਵਰਸਿਟੀ ਵਿਚ ਦੋ ਜਾਂ ਤਿੰਨ ਸਾਲ ਦੇ ਅਧਿਐਨ ਦੇ ਲਈ ਵਿਦਿਆਰਥੀਆਂ ਦਾ ਪੂਰਾ ਖਰਚ ਚੁੱਕਦਾ ਹੈ। ਸੇਸਿਲ ਰੋਡਜ਼ ਦੀ ਵਸੀਅਤ ਦੇ ਤਹਿਤ 1902 ਵਿਚ 'ਰੋਡਜ਼ ਸਕਾਲਰਸ਼ਿਪ' ਦੀ ਸ਼ੁਰੂਆਤ ਕੀਤੀ ਗਈ ਸੀ।


author

Vandana

Content Editor

Related News