ਅਮਰੀਕਾ ਨੇ ਹਸੀਨਾ ਸਰਕਾਰ ਨੂੰ ਮਾਨਤਾ ਨਾ ਦੇਣ ਦੇ ਸੰਕਲਪ ਨੂੰ ਕੀਤਾ ਖ਼ਾਰਜ
Friday, Jan 19, 2024 - 04:52 PM (IST)
ਵਾਸ਼ਿੰਗਟਨ/ਢਾਕਾ (ਵਾਰਤਾ)- ਅਮਰੀਕਾ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਲਗਾਤਾਰ ਚੌਥੇ ਕਾਰਜਕਾਲ ਨੂੰ ਮਾਨਤਾ ਨਾ ਦੇਣ ਦੇ ਸੰਕਲਪ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੂੰ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਰੋਜ਼ਾਨਾ ਬ੍ਰੀਫਿੰਗ ਵਿੱਚ ਇਹ ਪੁੱਛੇ ਜਾਣ 'ਤੇ ਕੀ, "ਜਦੋਂ ਤੁਸੀਂ ਕਹਿੰਦੇ ਹੋ ਕਿ ਬੰਗਲਾਦੇਸ਼ ਵਿੱਚ ਚੋਣ ਨਤੀਜੇ ਭਰੋਸੇਯੋਗ, ਆਜ਼ਾਦ ਜਾਂ ਨਿਰਪੱਖ ਨਹੀਂ ਸਨ, ਤਾਂ ਕੀ ਇਸਦਾ ਮਤਲਬ ਇਹ ਤਾਂ ਨਹੀਂ ਹੈ ਕਿ ਅਮਰੀਕਾ ਸ਼੍ਰੀਮਤੀ ਹਸੀਨਾ ਦੇ ਲਗਾਤਾਰ ਚੌਥੇ ਕਾਰਜਕਾਲ ਨੂੰ ਮਾਨਤਾ ਨਹੀਂ ਦੇਵੇਗਾ", ਉਨ੍ਹਾਂ ਨੇ ਤੁਰੰਤ ਆਪਣੇ ਜਵਾਬ ਵਿੱਚ ਕਿਹਾ, ''ਨਹੀਂ, ਬਿਲਕੁਲ ਨਹੀਂ।'
ਇਹ ਵੀ ਪੜ੍ਹੋ: ਭਾਰਤ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮੋਦੀ 'ਸਰਬੋਤਮ ਨੇਤਾ' ਹਨ: ਅਮਰੀਕੀ ਗਾਇਕਾ ਮੈਰੀ ਮਿਲਬੇਨ
ਹਾਲਾਂਕਿ ਉਨ੍ਹਾਂ ਨੇ ਇਸ ਗੱਲ 'ਤੇ ਵੀ ਅਫਸੋਸ ਜ਼ਾਹਰ ਕੀਤਾ ਕਿ ਬੰਗਲਾਦੇਸ਼ ਦੀਆਂ ਆਮ ਚੋਣਾਂ 'ਚ ਸਾਰੀਆਂ ਪਾਰਟੀਆਂ ਨੇ ਹਿੱਸਾ ਨਹੀਂ ਲਿਆ ਅਤੇ ਚੋਣਾਂ ਦੌਰਾਨ ਹਿੰਸਾ ਹੋਈ। ਮਿੱਲਰ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਨੂੰ ਹਿੰਸਾ ਦੀਆਂ ਰਿਪੋਰਟਾਂ ਦੀ ਭਰੋਸੇਯੋਗ ਅਤੇ ਪਾਰਦਰਸ਼ੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸਿਆਸੀ ਹਿੰਸਾ ਨੂੰ ਅਸਵੀਕਾਰ ਕਰਨ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚ ਨਵੀਂ ਸਰਕਾਰ ਲਈ ਹੋਰ ਦੂਜੇ ਦੇਸ਼ਾਂ ਵਾਂਗ ਅਮਰੀਕਾ ਨੇ ਵੀ ਆਪਣੀ ਪ੍ਰਤੀਕਿਰਿਆ ਵਿਚ 'ਵਧਾਈ' ਸ਼ਬਦ ਦੀ ਵਰਤੋਂ ਨਹੀਂ ਕੀਤੀ ਸੀ, ਜਿਸ ਕਾਰਨ ਵਿਸ਼ਲੇਸ਼ਕਾਂ ਨੇ ਮੰਨਿਆ ਕਿ ਅਮਰੀਕਾ ਨੇ ਇਸ ਸਰਕਾਰ ਦਾ ਸਵਾਗਤ ਨਹੀਂ ਕੀਤਾ ਹੈ। ਅਮਰੀਕੀ ਰਾਜਦੂਤ ਪੀਟਰ ਹਾਸ ਨੇ ਹਾਲਾਂਕਿ ਬੰਗਲਾਦੇਸ਼ ਦੇ ਨਵੇਂ ਵਿਦੇਸ਼ ਮੰਤਰੀ ਮੁਹੰਮਦ ਹਸਨ ਮਹਿਮੂਦ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੇ ਭਵਿੱਖ ਦੀ ਰੂਪਰੇਖਾ ਉਲੀਕੀ। ਮੁਲਾਕਾਤ ਤੋਂ ਬਾਅਦ, ਡਾਕਟਰ ਮਹਿਮੂਦ ਨੇ ਕਿਹਾ ਸੀ, 'ਮੈਂ ਆਪਸੀ ਹਿੱਤਾਂ ਦੇ ਅਧਾਰ 'ਤੇ ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਆਉਣ ਵਾਲੇ ਮਹੀਨਿਆਂ ਵਿੱਚ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।'
ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।