ਅਮਰੀਕਾ ਨੇ ਜਾਂਚ ''ਚ ਮਦਦ ਲਈ ਈਰਾਨ ਦੀ ਬੇਨਤੀ ਠੁਕਰਾਈ, ਕਿਹਾ- ਰਈਸੀ ਦੇ ਹੱਥ ਖੂਨ ਨਾਲ ਸਨ ਰੰਗੇ

Tuesday, May 21, 2024 - 11:27 PM (IST)

ਅਮਰੀਕਾ ਨੇ ਜਾਂਚ ''ਚ ਮਦਦ ਲਈ ਈਰਾਨ ਦੀ ਬੇਨਤੀ ਠੁਕਰਾਈ, ਕਿਹਾ- ਰਈਸੀ ਦੇ ਹੱਥ ਖੂਨ ਨਾਲ ਸਨ ਰੰਗੇ

ਤਹਿਰਾਨ/ਵਾਸ਼ਿੰਗਟਨ: ਈਰਾਨ ਦੀ ਆਰਮਡ ਫੋਰਸਿਜ਼ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮੁਹੰਮਦ ਬਘੇਰੀ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਇੱਕ ਉੱਚ ਪੱਧਰੀ ਵਫ਼ਦ ਨੂੰ ਸੌਂਪਿਆ ਹੈ। ਬ੍ਰਿਗੇਡੀਅਰ ਅਲੀ ਅਬਦੁੱਲਾਹੀ ਦੀ ਅਗਵਾਈ 'ਚ ਇਕ ਵਫਦ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਨਤੀਜਿਆਂ ਦਾ ਐਲਾਨ ਮਿਸ਼ਨ ਦੇ ਪੂਰਾ ਹੋਣ 'ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ, 300 ਤੋਂ ਵੱਧ ਲੋਕ ਪ੍ਰਭਾਵਿਤ, ਜਾਣੋ ਕਿੰਨਾ ਹੈ ਖਤਰਨਾਕ?

ਇਸ ਦੇ ਨਾਲ ਹੀ ਈਰਾਨ ਸਰਕਾਰ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਅਮਰੀਕਾ ਤੋਂ ਮਦਦ ਦੀ ਬੇਨਤੀ ਕੀਤੀ ਹੈ ਪਰ ਅਮਰੀਕਾ ‘ਲੌਜਿਸਟਿਕ’ ਕਾਰਨਾਂ ਕਰਕੇ ਮਦਦ ਨਹੀਂ ਕਰੇਗਾ। ਜਦੋਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਈਰਾਨ ਸਰਕਾਰ ਤੋਂ ਮਦਦ ਦੀ ਬੇਨਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਅਜਿਹੀਆਂ ਸਥਿਤੀਆਂ ਵਿੱਚ ਮਦਦ ਕਰਦਾ ਹੈ ਜਦੋਂ ਵਿਦੇਸ਼ੀ ਸਰਕਾਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ, ਪਰ ਅਮਰੀਕਾ ਈਰਾਨ ਨੂੰ ਕੋਈ ਸਹਾਇਤਾ ਪ੍ਰਦਾਨ ਕਰਨ ਦੇ ਸਮਰੱਥ ਨਹੀਂ ਹੈ।

ਇਹ ਵੀ ਪੜ੍ਹੋ- ਮੁਸ਼ਕਿਲਾਂ 'ਚ ਫਸਿਆ ਯੂਟਿਊਬਰ ਇਰਫਾਨ, ਅਣਜੰਮੇ ਬੱਚੇ ਦੇ ਲਿੰਗ ਪ੍ਰੀਖਣ ਦੀ ਵੀਡੀਓ ਕੀਤੀ ਪੋਸਟ

ਮਿਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਰਾਨ ਨੂੰ ਲੌਜਿਸਟਿਕ ਕਾਰਨਾਂ ਕਰਕੇ ਵੱਡੇ ਪੱਧਰ 'ਤੇ ਮਦਦ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਧਿਕਾਰਤ ਤੌਰ 'ਤੇ ਰਈਸੀ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ ਅਤੇ ਈਰਾਨੀ ਨੇਤਾ ਦੀ ਮੌਤ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਇਕ ਮੌਨ ਪ੍ਰੋਗਰਾਮ 'ਚ ਵੀ ਹਿੱਸਾ ਲਿਆ ਹੈ। ਮਿਲਰ ਨੇ ਕਿਹਾ ਕਿ ਈਰਾਨ ਵਿੱਚ ਜੱਜ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਰਈਸੀ ਦਾ ਰਿਕਾਰਡ ਨਹੀਂ ਬਦਲਿਆ ਹੈ ਅਤੇ ਇਹ ਤੱਥ ਵੀ ਨਹੀਂ ਬਦਲਿਆ ਹੈ ਕਿ ਉਸਦੇ ਹੱਥ ਖੂਨ ਨਾਲ ਰੰਗੇ ਸਨ।

ਇਹ ਵੀ ਪੜ੍ਹੋ- ਹਜ਼ਾਰਾਂ ਲੋਕਾਂ ਨੇ ਇਬਰਾਹਿਮ ਰਈਸੀ ਨੂੰ ਦਿੱਤੀ ਅੰਤਿਮ ਵਿਦਾਈ, ਜੱਦੀ ਸ਼ਹਿਰ ਮਸ਼ਾਦ ’ਚ ਦਫ਼ਨਾਈ ਜਾਵੇਗੀ ਮ੍ਰਿਤਕ ਦੇਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News