ਅਮਰੀਕਾ : ਰੈਪਰ ਫੈਟੀ ਵੈਪ ਨੂੰ ਡਰੱਗ ਕੇਸ 'ਚ ਛੇ ਸਾਲ ਦੀ ਸਜ਼ਾ

Thursday, May 25, 2023 - 12:57 PM (IST)

ਅਮਰੀਕਾ : ਰੈਪਰ ਫੈਟੀ ਵੈਪ ਨੂੰ ਡਰੱਗ ਕੇਸ 'ਚ ਛੇ ਸਾਲ ਦੀ ਸਜ਼ਾ

ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਦੀ ਨਿਊਸਫੋਲਕ ਕਾਉਂਟੀ ਨੇ ਫੈਟੀ ਵੈਪ ਰੈਪਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਉਸਦੀ ਅਹਿਮ ਭੂਮਿਕਾ ਲਈ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਜਿਸ ਨੇ ਲੋਂਗਆਈਲੈਂਡ ਅਤੇ ਨਿਊਜਰਸੀ ਦੇ ਕੁਝ ਹਿੱਸਿਆਂ ਨੂੰ ਕੋਕੀਨ, ਹੈਰੋਇਨ, ਫੈਂਟਾਨਿਲ ਵੇਚੀ ਸੀ। ਪੈਟਰਸਨ, ਨਿਊਜਰਸੀ ਦੇ ਮੂਲ ਨਿਵਾਸੀ ਜਿਸਦਾ ਅਸਲੀ ਨਾਮ ਵਿਲੀਅਮ ਜੂਨੀਅਰ ਮੈਕਸਵੈੱਲ ਹੈ, ਨੂੰ ਪਿਛਲੇ ਸਾਲ ਅਗਸਤ ਵਿੱਚ ਕੋਕੀਨ ਨੂੰ ਵੰਡਣ ਅਤੇ ਰੱਖਣ ਦੀ ਸਾਜ਼ਿਸ਼ ਰਚਣ ਲਈ ਦੋਸ਼ੀ ਮੰਨਿਆ ਗਿਆ ਸੀ, ਜੋ ਕਿ ਉਸ ਖਿਲਾਫ ਇੱਕ ਮੁਕੱਦਮੇ ਵਿੱਚ ਸਭ ਤੋਂ ਵੱਡਾ ਦੋਸ਼ ਪਾਇਆ ਗਿਆ ਸੀ। ਵਿਲੀਅਮ ਨੇ ਇਹ ਸਵੀਕਾਰ ਕੀਤਾ ਕਿ ਉਸਨੇ ਇੱਕ ਵੱਡੇ ਡਰੱਗ ਤਸਕਰੀ ਰੈਕੇਟ ਵਿੱਚ ਹਿੱਸਾ ਵੀ ਲਿਆ ਸੀ। ਪਟੀਸ਼ਨ, ਜੋ ਕਿ ਸਿਰਫ ਕੋਕੀਨ ਨਾਲ ਸਬੰਧਤ ਸੀ, ਨੇ ਉਸ ਨੂੰ ਸੰਭਾਵੀ ਉਮਰ ਕੈਦ ਤੋਂ ਬਚਾਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : 15 ਸਾਲਾ ਮੁੰਡੇ ਨੇ ਸਕੂਲ 'ਚ ਕੀਤੀ ਗੋਲੀਬਾਰੀ, ਕੀਤਾ ਗਿਆ ਗ੍ਰਿਫਤਾਰ 

ਵਿਲੀਅਮ ਨੇ ਨਸ਼ੀਲੇ ਪਦਾਰਥਾਂ ਨੂੰ ਸਫੋਲਕ ਕਾਉਂਟੀ ਨਿਊਯਾਰਕ ਵਿੱਚ ਲਿਜਾਣ ਤੋਂ ਪਹਿਲਾਂ ਸਟੋਰ ਕੀਤਾ ਸੀ। ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਨਸ਼ੀਲੇ ਪਦਾਰਥਾਂ ਨੂੰ ਫਿਰ ਡੀਲਰਾਂ ਨੂੰ ਵੰਡਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਲੋਂਗਾਆਈਲੈਂਡ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਵੇਚਿਆ। ਇਸਤਗਾਸਾ ਪੱਖ ਦੇ ਅਨੁਸਾਰ ਵਿਲੀਅਮ (31) ਤਸਕਰੀ ਸੰਗਠਨ ਲਈ ਇੱਕ ਕਿਲੋਗ੍ਰਾਮ ਨਸ਼ੀਲਾ ਪਦਾਰਥ ਮੁੜ ਵੰਡਣ ਵਾਲਾ ਸੀ। ਮੈਕਸਵੈੱਲ ਨੇ ਆਪਣੇ ਕੰਮਾਂ ਲਈ ਅਦਾਲਤ ਕੋਲੋ ਮੁਆਫ਼ੀ ਵੀ ਮੰਗੀ ਅਤੇ ਜੱਜ ਨੂੰ ਕਿਹਾ ਕਿ "ਮੈਨੂੰ ਮੇਰੇ ਹੰਕਾਰ ਵਿੱਚ ਸੁਆਰਥੀ ਹੋਣ ਨੇ ਮੈਨੂੰ ਅੱਜ ਇਸ ਕਸੂਤੀ ਸਥਿਤੀ ਵਿੱਚ ਪਾ ਦਿੱਤਾ ਹੈ। ਉਸਦੇ ਵਕੀਲਾਂ ਨੇ ਸੁਝਾਅ ਦਿੱਤਾ ਸੀ ਕਿ ਉਹ ਕੋਵਿਡ-19 ਮਹਾਮਾਰੀ ਦੁਆਰਾ ਆਈ ਆਰਥਿਕ ਤੰਗੀ ਕਾਰਨ ਨਸ਼ੇ ਵੇਚਣ ਵੱਲ ਮੁੜਿਅਾ ਸੀ। ਵਿਲੀਅਮ ਦੇ ਵਕੀਲਾਂ ਨੇ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਦੀ ਉਮੀਦ ਕੀਤੀ ਸੀ, ਜਦੋਂ ਕਿ ਵਕੀਲਾਂ ਨੇ ਲੰਬੀ ਸਜ਼ਾ ਦੀ ਮੰਗ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News