ਅਮਰੀਕਾ ਨੇ ਅੱਤਵਾਦ ਦੇ ਖਿਲਾਫ ਪਾਕਿ ਦੀ ਫੰਡਿੰਗ ਰੋਕੀ

07/21/2017 10:09:55 PM

ਵਾਸ਼ਿੰਗਟਨ— ਅਮਰੀਕਾ ਨੇ ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਦਿੱਤਾ ਹੈ। ਅਮਰੀਕਾ ਨੇ ਅੱਤਵਾਦ ਦੇ ਖਿਲਾਫ ਮਿਲਣ ਵਾਲੇ ਪਾਕਿਸਤਾਨ ਦੇ ਫੰਡ ਰੋਕ ਦਿੱਤੇ ਹਨ। ਇਸਲਾਮਾਬਾਦ ਰੱਖਿਆ ਮੰਤਰੀ ਵਲੋਂ ਹੱਕਾਨੀ ਨੈਟਵਰਕ ਦੇ ਖਿਲਾਫ ਜ਼ਰੂਰੀ ਕਦਮ ਚੁੱਕੇ ਜਾਣ ਦੀ ਪੁਸ਼ਟੀ ਨਾ ਕਰਨ ਨੂੰ ਲੈ ਕੇ ਕਾਂਗਰਸ ਨੂੰ ਸੂਚਿਤ ਕਰਨ ਦੇ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 35 ਕਰੋੜ ਡਾਲਰ ਦੀ ਰਾਸ਼ੀ ਰੋਕਣ ਦਾ ਫੈਸਲਾ ਲਿਆ ਹੈ।
ਪੈਂਟਾਗਨ ਦਾ ਫੈਸਲਾ ਟਰੰਪ ਪ੍ਰਸ਼ਾਸਨ ਵਲੋਂ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਸਬੰਧਾਂ 'ਚ ਅਮਰੀਕੀ ਨੀਤੀ ਦੀ ਸਮੀਖਿਆ ਤੋਂ ਪਹਿਲਾਂ ਲਿਆ ਗਿਆ ਹੈ। ਰੱਖਿਆ ਵਿਭਾਗ ਦੇ ਬੁਲਾਰੇ ਐਡਮ ਸਟੰਪ ਨੇ ਦੱਸਿਆ ਕਿ ਰੱਖਿਆ ਮੰਤਰੀ ਜੇਮਸ ਮੈਟਿਸ ਵਲੋਂ ਕਾਂਗਰਸ ਨੂੰ ਜਾਣੂੰ ਕਰਵਾਉਣ ਦੇ ਫਲਸਰੂਪ ਰੱਖਿਆ ਵਿਭਾਗ ਨੇ ਬਾਕੀ ਗਠਬੰਧਨ ਮਦਦ ਫੰਡ 'ਚੋਂ 35 ਕਰੋੜ ਡਾਲਰ ਨੂੰ ਦੂਜੇ ਖਾਤੇ 'ਚ ਭੇਜਿਆ ਹੈ। ਸਟੰਪ ਨੇ ਕਿਹਾ ਮੰਤਰੀ ਮੈਂਟਿਸ ਨੇ ਕਾਂਗਰਸ ਦੀ ਰੱਖਿਆ ਕਮੇਟੀਆਂ ਨੂੰ ਜਾਣੂੰ ਕਰਵਾਇਆ ਹੈ ਕਿ ਉਹ ਵਿੱਤ ਸਾਲ 2016 'ਚ ਗਠਬੰਧਨ ਫੰਡ ਦੀ ਸਾਰੀ ਅਦਾਇਗੀ ਦੀ ਮਨਜ਼ੂਰੀ ਲਈ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਪਾਕਿਸਤਾਨ ਨੇ ਹੱਕਾਨੀ ਦੇ ਖਿਲਾਫ ਜ਼ਰੂਰੀ ਕਦਮ ਚੁੱਕੇ ਹਨ।


Related News