ਅਮਰੀਕਾ: ਪਹਿਲੀ ਸਮਲਿੰਗੀ ਮਹਿਲਾ ਗਵਰਨਰ ਬਣੀ ਮੌਰਾ ਹੇਲੀ
Wednesday, Nov 09, 2022 - 11:18 AM (IST)

ਵਾਸ਼ਿੰਗਟਨ (ਬਿਊਰੋ) ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਡੈਮੋਕਰੇਟਿਕ ਅਟਾਰਨੀ ਜਨਰਲ ਮੌਰਾ ਹੇਲੀ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਮੈਸਾਚੁਸੇਟਸ ਦੀ ਗਵਰਨਰ ਚੁਣਿਆ ਗਿਆ ਹੈ। ਮੌਰਾ ਹੇਲੀ ਮੈਸਾਚੁਸੇਟਸ ਤੋਂ ਪਹਿਲੀ ਔਰਤ ਅਤੇ ਇਸ ਅਹੁਦੇ ਲਈ ਚੁਣੀ ਜਾਣ ਵਾਲੀ ਦੇਸ਼ ਦੀ ਪਹਿਲੀ ਸਮਲਿੰਗੀ ਉਮੀਦਵਾਰ ਹੈ।
ਰਿਪਬਲਿਕਨ ਉਮੀਦਵਾਰ ਨੂੰ ਹਰਾਇਆ
ਮੌਰਾ ਹੇਲੀ ਨੇ ਰਿਪਬਲਿਕਨ ਉਮੀਦਵਾਰ ਜਿਓਫ ਡੀਹਲ ਨੂੰ ਹਰਾਇਆ। ਮੌਰਾ ਹੇਲੀ ਨੂੰ 60 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ, ਜਦੋਂ ਕਿ ਜਿਓਫ ਡੀਹਲ ਨੂੰ ਸਿਰਫ 38 ਫੀਸਦੀ ਵੋਟਾਂ ਮਿਲੀਆਂ। ਡੀਹਲ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਹਾਸਲ ਸੀ।ਮੌਰਾ ਹੇਲੀ ਅਤੇ ਸਲੇਮ ਮੇਅਰ ਕਿਮ ਡ੍ਰਿਸਕੋਲ ਉਹਨਾਂ ਤਿੰਨ ਮਹਿਲਾ ਗਵਰਨੇਟਰ ਜਾਂ ਲੈਫਟੀਨੈਂਟ ਗਵਰਨਰ ਉਮੀਦਵਾਰਾਂ ਵਿੱਚੋਂ ਹਨ, ਜਿਨ੍ਹਾਂ ਦੀ ਜਿੱਤ ਨਾਲ ਚੋਣ ਦਿਵਸ ਦੀ ਸ਼ੁਰੂਆਤ ਹੋਈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਰਚਿਆ ਇਤਿਹਾਸ, ਬਣੀ ਲੈਫਟੀਨੈਂਟ ਗਵਰਨਰ
ਮੱਧਕਾਲੀ ਚੋਣਾਂ ਹਰ ਦੋ ਸਾਲ ਬਾਅਦ
ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਲੱਖਾਂ ਲੋਕਾਂ ਨੇ ਵੋਟ ਪਾਈ ਹੈ। ਇਹ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਮੱਧਕਾਲੀ ਚੋਣਾਂ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਲ ਦੇ ਹਿੱਸੇ ਵਿੱਚ ਆਉਂਦੀਆਂ ਹਨ। ਅਮਰੀਕੀ ਰਾਸ਼ਟਰਪਤੀ ਦਾ ਕਾਰਜਕਾਲ ਚਾਰ ਸਾਲਾਂ ਲਈ ਹੁੰਦਾ ਹੈ। ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ ਅਤੇ ਅਮਰੀਕੀ ਸੈਨੇਟ ਦੀਆਂ 100 ਵਿੱਚੋਂ ਲਗਭਗ 35 ਸੀਟਾਂ ਲਈ ਵੋਟਿੰਗ ਹੋਈ ਹੈ।