ਮਲਕੀਅਤ ਮੀਤ ਦੀ ਪੁਸਤਕ 'ਕੀ ਰੱਬ ਮਰ ਗਿਐ?'”ਲੋਕ ਅਰਪਣ

Monday, Apr 15, 2019 - 03:47 PM (IST)

ਮਲਕੀਅਤ ਮੀਤ ਦੀ ਪੁਸਤਕ 'ਕੀ ਰੱਬ ਮਰ ਗਿਐ?'”ਲੋਕ ਅਰਪਣ

ਫਰਿਜ਼ਨੋ (ਰਾਜ ਗੋਗਨਾ)— ਬੌਲੀਵੁੱਡ ਤੋਂ ਹੌਲੀਵੁੱਡ ਤੱਕ ਫਿਲਮ ਜਗਤ ਵਿਚ ਬਤੌਰ ਅਦਾਕਾਰ, ਡਾਇਰੈਕਟਰ ਅਤੇ ਗੀਤਕਾਰ ਆਪਣੀ ਪਹਿਚਾਣ ਬਣਾ ਚੁੱਕੇ ਮਲਕੀਅਤ ਮੀਤ ਦੀ ਵਾਰਤਕ ਪੁਸਤਕ 'ਕੀ ਰੱਬ ਮਰ ਗਿਐ?'”ਫਰਿਜ਼ਨੋ ਵਿਖੇ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਵਿਚਲੇ ਲੇਖ ਮਲਕੀਤ ਮੀਤ ਦੀ ਜ਼ਿੰਦਗੀ ਦੇ ਅਚਨਚੇਤ ਮੌਤ ਵਿਚ ਬੀਤੇ ਪਲਾਂ ਦੀ ਅਸਲੀਅਤ ਅਤੇ ਦੁਬਾਰਾ ਤੋਂ ਪਰਮਾਤਮਾ ਵੱਲੋਂ ਬਖਸ਼ੀ ਜਿੰਦਗੀ ਦੇ ਤਜਰਬਿਆਂ ਦੇ ਅਧਾਰਤ ਹਨ। ਇਸ ਤੋਂ ਇਲਾਵਾ ਸਮਾਜਿਕ ਅਸੰਤੁਲਨ ਅਤੇ ਰੱਬ ਦੀ ਹੋਂਦ ਮੰਨਦੇ ਹੋਏ ਵੀ ਇਨਸਾਨੀ ਜ਼ੁਲਮ ਦੀ ਤ੍ਰਾਸਦੀ ਦਾ ਜ਼ਿਕਰ ਹੈ। 

ਪੁਸਤਕ ਪੜ੍ਹਨਯੋਗ ਹੈ ਅਤੇ ਜ਼ਿੰਦਗੀ ਦੀ ਛਿਪੀ ਹਕੀਕਤ ਦੇ ਪਰਦੇ ਖੋਲਦੀ ਹੈ। ਫਰਿਜ਼ਨੋ ਡਰੀਮਜ਼ ਦੇ ਸਟੂਡੀਉ ਵਿਚ ਹੋਏ ਰਸਮੀ ਪ੍ਰੋਗਰਾਮ ਦੇ ਪਹਿਲੇ ਪੜਾਅ ਵਿਚ ਪੰਜਾਬੀ ਸਾਹਿਤ ਸਭਾ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਨੁਮਾਇੰਦਗੇ ਅਤੇ ਹੋਰ ਗਾਇਕ ਅਤੇ ਗੀਤਕਾਰ ਸਾਮਲ ਸਨ। ਪ੍ਰਮੁੱਖ ਬੁਲਾਰਿਆਂ ਵਿਚ ਡਾ. ਗੁਰੂਮੇਲ ਸਿੰਘ ਸਿੱਧੂ, ਸੰਤੋਖ ਸਿੰਘ ਮਿਨਹਾਸ, ਹਰਜਿੰਦਰ ਕੰਗ, ਡਾ. ਅਰਜੁਨ ਸਿੰਘ ਜ਼ੋਸਨ, ਅਵਤਾਰ ਗੋਦਾਰਾ, ਪੱਤਰਕਾਰ ਨੀਟਾ ਮਾਛੀਕੇ, ਤਰਨ ਸਿੰਘ, ਵਕੀਲ ਵਿਵੇਕ ਮਲਕ, ਜਸਵੰਤ ਮਹਿੰਮੀ, ਬਲਵੀਰ ਢਿੱਲੋ, ਮਾਤਾ ਸਤਵੰਤ ਕੌਰ ਗਰੇਵਾਲ, ਰਵਿੰਦਰਜੀਤ ਸਿੰਘ ਗਿੱਲ, ਦਵਿੰਦਰ ਕੌਰ ਸੰਘਾ ਆਦਿਕ ਨੇ ਹਾਜ਼ਰੀ ਭਰੀ। 

PunjabKesari

ਜਦ ਕਿ ਦੂਜੇ ਪੜਾਅ ਦੌਰਾਨ ਗਾਇਕਾ ਵਿਚ ਧਰਮਵੀਰ ਥਾਂਦੀ, ਜੋਤ ਰਣਜੀਤ ਕੌਰ, ਬੱਲੂ ਸਿੰਘ, ਅਵਤਾਰ ਗਰੇਵਾਲ, ਰਾਜੇਸ਼ ਰਾਜੂ, ਤੇਜ਼ੀ ਪੱਡਾਂ, ਜਗਦੇਵ ਸਿੰਘ ਧੰਜਲ ਨੇ ਖੂਬ ਰੰਗ ਬੰਨੇ। ਸਟੇਜ਼ ਸੰਚਾਲਨ ਕੁਲਵੰਤ ਉੱਭੀ ਨੇ ਬਾਖੂਬੀ ਕੀਤਾ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਬਤੌਰ ਗੀਤਕਾਰ ਮਲਕੀਅਤ ਮੀਤ ਦੇ ਗੀਤ ਬਹੁਤ ਸਾਰੇ ਨਾਮਵਰ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਨਾਟਕਾਂ ਅਤੇ ਫਿਲਮਾਂ ਵਿਚ ਵੀ ਬਤੌਰ ਅਦਾਕਾਰ ਅਤੇ ਡਾਇਰੈਕਟਰ ਕੰਮ ਕਰ ਚੁੱਕਾ ਹੈ। ਭਵਿੱਖ ਵਿਚ ਰਿਲੀਜ਼ ਹੋਣ ਜਾ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ”ਦੀ ਜ਼ਿੰਦਗੀ 'ਤੇ ਅਧਾਰਤ ਬਣੀ ਪੰਜਾਬੀ ਫਿਲਮ ਵਿਚ ਇਸ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ। ਅੰਤ ਸਾਹਿਤਕ ਬਾਤਾਂ ਪਾਉਂਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।


author

Vandana

Content Editor

Related News