ਅਮਰੀਕਾ ''ਚ ਭਗਵਾਨ ਹਨੂੰਮਾਨ ਦਾ ਅਪਮਾਨ, ਟਰੰਪ ਦੇ ਨੇਤਾ ਨੇ 90 ਫੁੱਟ ਉੱਚੀ ਮੂਰਤੀ ''ਤੇ ਕੀਤੀ ਭੜਕਾਊ ਟਿੱਪਣੀ

Tuesday, Sep 23, 2025 - 01:52 PM (IST)

ਅਮਰੀਕਾ ''ਚ ਭਗਵਾਨ ਹਨੂੰਮਾਨ ਦਾ ਅਪਮਾਨ, ਟਰੰਪ ਦੇ ਨੇਤਾ ਨੇ 90 ਫੁੱਟ ਉੱਚੀ ਮੂਰਤੀ ''ਤੇ ਕੀਤੀ ਭੜਕਾਊ ਟਿੱਪਣੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਟੈਕਸਾਸ 'ਚ ਹਨੂੰਮਾਨ ਜੀ ਦੀ 90 ਫੁੱਟ ਉੱਚੀ ਮੂਰਤੀ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪਬਲਿਕਨ ਪਾਰਟੀ ਨਾਲ ਜੁੜੇ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਦੱਸੇ ਜਾਂਦੇ ਨੇਤਾ ਅਲੈਕਜ਼ੈਂਡਰ ਡੰਕਨ ਨੇ ਇਸ ਮੂਰਤੀ ਬਾਰੇ ਅਪਮਾਨਜਨਕ ਟਿੱਪਣੀ ਕੀਤੀ। ਇਹ ਮੂਰਤੀ, ਜੋ “ਸਟੈਚਿਊ ਆਫ਼ ਯੂਨੀਅਨ” ਦੇ ਨਾਂ ਨਾਲ ਜਾਣੀ ਜਾਂਦੀ ਹੈ, ਟੈਕਸਾਸ ਦੇ ਸ਼ੂਗਰ ਲੈਂਡ ’ਚ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਰ 'ਚ ਲਗਾਈ ਗਈ ਹੈ ਅਤੇ ਅਮਰੀਕਾ ਦੀਆਂ ਸਭ ਤੋਂ ਉੱਚੀਆਂ ਹਿੰਦੂ ਮੂਰਤੀਆਂ ’ਚੋਂ ਇਕ ਹੈ।

ਡੰਕਨ ਦਾ ਵਿਵਾਦਿਤ ਬਿਆਨ

ਡੰਕਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇਸ ਮੂਰਤੀ ਨੂੰ 'ਝੂਠੇ ਹਿੰਦੂ ਭਗਵਾਨ ਦੀ ਮੂਰਤੀ' ਕਹਿੰਦੇ ਹੋਏ ਲਿਖਿਆ,''ਅਸੀਂ ਇਕ ਕਰਿਸਚਨ ਰਾਸ਼ਟਰ ਹਾਂ।” ਉਸ ਨੇ ਬਾਈਬਲ (Exodus 20:3-4) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਭਗਵਾਨ ਦੀ ਪੂਜਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੂਰਤੀਆਂ ਬਣਾਉਣੀਆਂ ਚਾਹੀਦੀਆਂ।

 

HAF ਨੇ ਕੀਤਾ ਵਿਰੋਧ

ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਨੇ ਇਸ ਬਿਆਨ ਨੂੰ “ਐਂਟੀ-ਹਿੰਦੂ ਅਤੇ ਭੜਕਾਉਣ ਵਾਲਾ” ਕਹਿੰਦੇ ਹੋਏ ਟੈਕਸਾਸ ਰਿਪਬਲਿਕਨ ਪਾਰਟੀ ਤੋਂ ਡੰਕਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। HAF ਨੇ ਸਵਾਲ ਉਠਾਇਆ,“ਕੀ ਤੁਸੀਂ ਆਪਣੇ ਹੀ ਗੈਰ-ਭੇਦਭਾਵ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਵਿਰੁੱਧ ਕਾਰਵਾਈ ਕਰੋਗੇ?”

ਸੋਸ਼ਲ ਮੀਡੀਆ ’ਤੇ ਭਾਰੀ ਗੁੱਸਾ

ਇਸ ਮਾਮਲੇ ਨੇ ਸੋਸ਼ਲ ਮੀਡੀਆ ’ਤੇ ਵੀ ਬਹੁਤ ਗੁੱਸਾ ਪੈਦਾ ਕੀਤਾ। ਇਕ ਉਪਭੋਗਤਾ ਜੌਰਡਨ ਕ੍ਰੌਡਰ ਨੇ ਲਿਖਿਆ,“ਤੁਸੀਂ ਹਿੰਦੂ ਨਹੀਂ ਹੋ, ਇਸ ਦਾ ਮਤਲਬ ਇਹ ਨਹੀਂ ਕਿ ਉਹ ਗਲਤ ਹੈ। ਵੇਦ ਲਗਭਗ 2000 ਸਾਲ ਪਹਿਲਾਂ ਲਿਖੇ ਗਏ ਸਨ ਅਤੇ ਉਨ੍ਹਾਂ ਦਾ ਕ੍ਰਿਸ਼ਚੀਅਨ ਧਰਮ ’ਤੇ ਵੀ ਅਸਰ ਰਿਹਾ ਹੈ। ਇਸ ਦਾ ਸਤਿਕਾਰ ਕਰੋ।”

ਮੂਰਤੀ ਦੀ ਮਹੱਤਤਾ

“ਸਟੈਚਿਊ ਆਫ਼ ਯੂਨੀਅਨ” ਦਾ ਉਦਘਾਟਨ 2024 'ਚ ਸ਼੍ਰੀ ਚਿਨਮਈ ਜੀਅਰ ਸਵਾਮੀਜੀ ਵੱਲੋਂ ਕੀਤਾ ਗਿਆ ਸੀ। ਇਹ ਮੂਰਤੀ ਸਿਰਫ਼ ਭਗਤੀ ਦਾ ਪ੍ਰਤੀਕ ਹੀ ਨਹੀਂ, ਸਗੋਂ ਏਕਤਾ, ਸਦਭਾਵਨਾ ਅਤੇ ਸਮਾਵੇਸ਼ਤਾ ਦੀ ਨਿਸ਼ਾਨੀ ਵੀ ਮੰਨੀ ਜਾਂਦੀ ਹੈ। ਇਹ ਅਮਰੀਕਾ ਦੀ ਤੀਜੀ ਸਭ ਤੋਂ ਉੱਚੀ ਮੂਰਤੀ ਹੈ ਅਤੇ ਭਾਰਤੀ-ਅਮਰੀਕੀ ਭਾਈਚਾਰੇ ਨਾਲ-ਨਾਲ ਅੰਤਰਧਾਰਮਿਕ ਗਰੁੱਪਾਂ ਲਈ ਵੀ ਆਕਰਸ਼ਣ ਦਾ ਕੇਂਦਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News