ਅਮਰੀਕਾ ਅਰਬ ਦੇਸ਼ਾਂ ਵਿਚਾਲੇ ਸਮਝੌਤੇ ਲਈ ਤਿਆਰ

Wednesday, Jun 07, 2017 - 03:24 AM (IST)

ਵਾਸ਼ਿੰਗਟਨ - ਅਮਰੀਕਾ ਨੇ ਕਿਹਾ ਹੈ ਕਿ ਉਹ ਕਤਰ ਦਾ ਅਰਬ ਦੇਸ਼ਾਂ ਨਾਲ ਸਬੰਧ ਸੁਧਾਰਣ ਦੀ ਖਾਤਰ ਸਮਝੌਤੇ ਦੇ ਯਤਨਾਂ ਲਈ ਤਿਆਰ ਹੈ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ, ''ਅਮਰੀਕਾ ਇਸ ਸਮੱਸਿਆ ਦਾ ਜਲਦ ਹੱਲ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਹਿਣ 'ਤੇ ਹੀ ਸਾਊਦੀ ਅਰਬ, ਬਹਿਰੀਨ, ਸੰਯੁਕਤ ਰਾਸ਼ਟਰ ਅਮੀਰਾਤ, ਲੀਬੀਆ ਅਤੇ ਮਾਲਦੀਵ ਨੇ ਆਪਣੇ ਕੂਟਨੀਤਕ ਅਤੇ ਡਿਪਲੋਮੈਟਿਕ ਸਬੰਧ ਖਤਮ ਕਰ ਲਏ ਹਨ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਹਾਲ ਹੀ ਦੀ ਯਾਤਰਾ ਦੌਰਾਨ ਸਾਊਦੀ ਅਰਬ ਨੂੰ ਕਿਹਾ ਸੀ ਕਿ ਕਤਰ ਕੱਟੜਵਾਦੀ ਵਿਚਾਰਧਾਰਾ ਦਾ ਸਮਰਥਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਫੰਡ ਦੇ ਰਿਹਾ ਹੈ।


Related News