ਅਮਰੀਕਾ ਮੁਸ਼ਕਲ ਦੌਰ ''ਚੋਂ ਗੁਜ਼ਰ ਰਿਹੈ, ਦੁਨੀਆ ਦੀ ਨਜ਼ਰ ਅਮਰੀਕੀ ਲੋਕਤੰਤਰ ''ਤੇ: ਪਾਕਿਸਤਾਨੀ-ਅਮਰੀਕੀ
Thursday, Jul 11, 2024 - 03:06 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਇਕ ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਦੁਨੀਆ ਅਮਰੀਕੀ ਲੋਕਤੰਤਰ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਅਮਰੀਕਾ 'ਚ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਸਿਰਫ ਚਾਰ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੇ ਅੰਦਰ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।
ਉੱਘੇ ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਸਾਜਿਦ ਤਰਾਰ ਨੇ ਪੀ.ਟੀ.ਆਈ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, “ਮੈਨੂੰ ਲੱਗਦਾ ਹੈ ਕਿ ਇਸ ਸਮੇਂ ਪੂਰੀ ਦੁਨੀਆ ਅਮਰੀਕਾ ਦੀ ਲੋਕਤੰਤਰੀ ਪ੍ਰਣਾਲੀ 'ਤੇ ਨਜ਼ਰ ਰੱਖ ਰਹੀ ਹੈ। ਅਮਰੀਕਾ ਇੱਕ ਔਖੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ, ਖਾਸ ਕਰਕੇ ਲੋਕਤੰਤਰ ਦੇ ਨਜ਼ਰੀਏ ਤੋਂ।'' ਮੈਰੀਲੈਂਡ ਦੇ ''ਮੁਸਲਿਮ ਅਮਰੀਕਨ ਫਾਰ ਟਰੰਪ'' ਸੰਗਠਨ ਦੇ ਸੰਸਥਾਪਕ ਅਤੇ ਮੁਖੀ ਤਰਾਰ ਅਗਲੇ ਹਫਤੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (RNC) ਲਈ ਵਿਸਕਾਨਸਿਨ ਦੇ ਮਿਲਵਾਕੀ ਜਾ ਰਹੇ ਹਨ, ਜਿੱਥੇ ਟਰੰਪ ਨੂੰ 5 ਨਵੰਬਰ ਦੀਆਂ ਆਮ ਚੋਣਾਂ ਲਈ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਰਸਮੀ ਤੌਰ 'ਤੇ ਨਾਮਜ਼ਦ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਜੇਕਰ ਚੋਣਾਂ ਸੁਤੰਤਰ ਅਤੇ ਨਿਰਪੱਖ ਹੋਣ ਤਾਂ ਟਰੰਪ ਜਿੱਤਣਗੇ: ਸਿੱਖ ਅਮਰੀਕੀ ਨੇਤਾ
ਬਾਈਡੇਨ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਹਨ। 2016 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਟਰੰਪ ਦਾ ਲਗਾਤਾਰ ਸਮਰਥਨ ਕਰ ਰਹੇ ਕੁਝ ਮੁਸਲਿਮ ਅਮਰੀਕੀਆਂ ਵਿੱਚੋਂ ਤਰਾਰ ਨੇ ਕਿਹਾ,“ਰਾਸ਼ਟਰਪਤੀ ਬਾਈਡੇਨ ਇਸ ਸਮੇਂ ਬਹੁਤ ਕਮਜ਼ੋਰ ਲੱਗ ਰਹੇ ਹਨ। ਰਾਸ਼ਟਰਪਤੀ ਨੂੰ ਬਦਲਣ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਅਮਰੀਕੀ ਬਹੁਤ ਚਿੰਤਤ ਹਨ...।'' ਉਨ੍ਹਾਂ ਕਿਹਾ ਕਿ ਅਮਰੀਕੀਆਂ ਨੂੰ ਬਾਈਡੇਨ ਅਤੇ ਟਰੰਪ ਪ੍ਰਸ਼ਾਸਨ ਦੇ ਚਾਰ ਸਾਲਾਂ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਪ੍ਰਸ਼ਾਸਨ ਦੀ ਕਮਜ਼ੋਰ ਵਿਦੇਸ਼ ਨੀਤੀ ਕਾਰਨ ਵਿਸ਼ਵ ਤੀਜੇ ਵਿਸ਼ਵ ਯੁੱਧ ਦੇ ਕੰਢੇ ਖੜ੍ਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।