ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਰੇਲ ਹਾਦਸੇ 'ਚ ਭਾਰਤੀ ਵਿਅਕਤੀ ਦੀ ਮੌਤ

03/07/2023 2:43:49 PM

ਨਿਊਯਾਰਕ (ਆਈ.ਏ.ਐੱਨ.ਐੱਸ.)- ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤ ਤੋਂ ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦੇ ਇੱਕ 39 ਸਾਲਾ ਵਿਅਕਤੀ ਦੀ ਨਿਊ ਜਰਸੀ ਵਿੱਚ ਇੱਕ ਇੰਟਰਸਿਟੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਮਗਰੋਂ ਨਿਊਯਾਰਕ ਅਤੇ ਫਿਲਾਡੇਲਫੀਆ ਵਿਚਕਾਰ ਰੇਲ ਸੇਵਾਵਾਂ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ।

PunjabKesari

ਪਿਛਲੇ ਹਫ਼ਤੇ ਪ੍ਰਿੰਸਟਨ ਜੰਕਸ਼ਨ ਸਟੇਸ਼ਨ 'ਤੇ ਵਾਪਰੀ ਇਸ ਘਟਨਾ 'ਚ ਨਿਊ ਜਰਸੀ ਦੇ ਪਲੇਨਸਬੋਰੋ ਨਿਵਾਸੀ ਸ਼੍ਰੀਕਾਂਤ ਡਿਗਾਲਾ ਦੀ ਮੌਤ ਹੋ ਗਈ ਸੀ। ਐਮਟਰੈਕ ਦੇ ਬੁਲਾਰੇ ਨੇ ਡੇਲੀ ਵਾਇਸ ਨੂੰ ਦੱਸਿਆ ਕਿ ਐਮਟਰੈਕ ਟ੍ਰੇਨ 178, ਵਾਸ਼ਿੰਗਟਨ ਡੀਸੀ ਤੋਂ ਬੋਸਟਨ ਜਾ ਰਹੀ ਸੀ ਜਦੋਂ ਪੀੜਤ ਨੂੰ ਪ੍ਰਿੰਸਟਨ ਜੰਕਸ਼ਨ ਦੇ ਪੂਰਬ ਵੱਲ ਟੱਕਰ ਮਾਰ ਦਿੱਤੀ ਗਈ। ਹਾਲਾਂਕਿ ਰੇਲਗੱਡੀ ਵਿੱਚ ਸਵਾਰ ਯਾਤਰੀਆਂ ਜਾਂ ਚਾਲਕ ਦਲ ਦੇ ਕਿਸੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਐਮਟਰੈਕ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰਨ ਲਈ ਪਲੇਨਸਬੋਰੋ ਪੁਲਸ ਨਾਲ ਕੰਮ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਜਹਾਜ਼ ਹਾਦਸੇ 'ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਧੀ ਗੰਭੀਰ ਜ਼ਖਮੀ

ਪਰਿਵਾਰਾਂ ਦੀ ਮਦਦ ਕਰਨ ਲਈ ਬਣਾਏ ਗਏ ਫੰਡਰੇਜਿੰਗ ਪੰਨੇ ਦੇ ਅਨੁਸਾਰ ਡਿਗਾਲਾ ਦੇ ਪਰਿਵਾਰ ਵਿਚ ਉਸ ਦੀ ਪਤਨੀ ਅਤੇ 10 ਸਾਲ ਦਾ ਪੁੱਤਰ ਹੈ ਅਤੇ  ਉਹ ਪਰਿਵਾਰ ਵਿਚ ਇਕਲੌਤਾ ਰੋਟੀ ਕਮਾਉਣ ਵਾਲਾ ਸੀ। GoFundMe ਪੇਜ 'ਤੇ ਡਿਗਾਲਾ ਦੇ ਪਰਿਵਾਰ ਦੀ ਮਦਦ ਅਤੇ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ। ਦੀ ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮੈਰੀਕਨ (TANA) ਸਮੇਤ ਭਾਰਤੀ ਭਾਈਚਾਰਿਆਂ ਨੇ ਼਼ਡਿਗਾਲਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News