ਅਮਰੀਕਾ 'ਚ ਗੋਲੀਬਾਰੀ, ਇਕ ਦੀ ਮੌਤ ਕਈ ਜ਼ਖਮੀ
Monday, Jun 17, 2019 - 04:18 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਫਿਲਾਡੇਲਫੀਆ ਵਿਚ ਵਿਦਿਆਰਥੀਆਂ ਦੀ ਇਕ ਪਾਰਟੀ ਵਿਚ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਸਥਾਨਕ ਟੀ.ਵੀ. ਦੀ ਰਿਪੋਰਟ ਮੁਤਾਬਕ ਗੋਲੀਬਾਰੀ ਐਤਵਾਰ ਰਾਤ ਰੀਡ ਬਰਡ ਪਲੇਸ ਅਤੇ ਸਾਊਥ 70ਵੀਂ ਸਟ੍ਰੀਟ ਨੇੜੇ ਰਾਤ ਕਰੀਬ 10:30 ਵਜੇ ਹੋਈ।
ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿਚ 4 ਨੌਜਵਾਨ (15 ਤੋਂ 17 ਸਾਲ) ਪੈਰਾਂ ਵਿਚ ਗੋਲੀ ਲੱਗ ਜਾਣ ਕਾਰਨ ਜ਼ਖਮੀ ਹੋ ਗਏ। ਜਦਕਿ 20 ਸਾਲ ਦੇ ਕਰੀਬ 4 ਨੌਜਵਾਨਾਂ ਨੂੰ ਗੋਲੀ ਲੱਗੀ ਹੈ। ਮਰਨ ਵਾਲੇ ਵੀ ਹਾਲੇ ਤੱਕ ਪਛਾਣ ਨਹੀਂ ਹੋ ਪਾਈ ਹੈ ਅਤੇ ਗੋਲੀਬਾਰੀ ਦੇ ਕਾਰਨ ਵੀ ਸਾਫ ਨਹੀਂ ਹੋ ਸਕੇ ਹਨ। ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।