ਪਾਕਿ ਵਲੋਂ ਐੱਫ-16 ਦੀ ਵਰਤੋਂ ਸਬੰਧੀ ਅਮਰੀਕਾ ਨੇ ਲੱਭਣੇ ਸ਼ੁਰੂ ਕੀਤੇ ਸਬੂਤ

03/04/2019 7:05:25 PM

ਵਾਸ਼ਿੰਗਟਨ— ਅਮਰੀਕਾ ਨੇ ਕਿਹਾ ਹੈ ਕਿ ਉਹ 27 ਫਰਵਰੀ ਨੂੰ ਭਾਰਤ ਵਿਰੁੱਧ ਹਮਲੇ ਲਈ ਵਰਤੋਂ 'ਚ ਲਿਆਂਦੇ ਗਏ ਐੱਫ-16 ਹਵਾਈ ਜਹਾਜ਼ ਦੇ ਮਾਮਲੇ ਨੂੰ ਅਤਿਅੰਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਸ ਦੀ ਵਰਤੋਂ ਸਬੰਧੀ ਪੱਕੇ ਸਬੂਤ ਇਕੱਠੇ ਕਰ ਰਿਹਾ ਹੈ। ਇਸ ਕਾਰਨ ਪਾਕਿਸਤਾਨ ਗੰਭੀਰ ਸੰਕਟ 'ਚ ਘਿਰਦਾ ਜਾ ਰਿਹਾ ਹੈ।

ਇਸ ਮੁੱਦੇ ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਦੋਪਾਸੜ ਅਤੇ ਜੰਗੀ ਸਬੰਧਾਂ ਦੇ ਹੋਰ ਵੀ ਡੂੰਘਾ ਹੋ ਜਾਣ ਦਾ ਡਰ ਹੈ। ਅਮਰੀਕਾ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਨੂੰ ਐੱਫ-16 ਹਵਾਈ ਜਹਾਜ਼ ਦੀ ਵਰਤੋਂ ਬਾਰ ਜੋ ਰਿਪੋਰਟਾਂ ਮਿਲੀਆਂ ਹਨ, ਸਬੰਧੀ ਅਸੀਂ ਪੂਰੇ ਸਬੂਤ ਇਕੱਠੇ ਕਰ ਰਹੇ ਹਾਂ। ਇਕ ਅਹਿਮ ਅਧਿਕਾਰਤ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਨੇ ਐੱਫ-16 ਹਵਾਈ ਜਹਾਜ਼ ਰਾਹੀਂ ਭਾਰਤ 'ਤੇ ਹਮਲਾ ਕੀਤਾ, ਨਾਲ ਹੀ ਉਹ ਵੀ ਨਹੀਂ ਦੱਸ ਰਿਹਾ ਕਿ ਉਸ ਨੇ ਕਿਹੜੇ ਹਵਾਈ ਜਹਾਜ਼ ਨਾਲ ਹਮਲਾ ਕੀਤਾ।


Baljit Singh

Content Editor

Related News