76 ਸਾਲ ਪੁਰਾਣੇ ਸਿੱਕੇ ਨੇ ਸ਼ਖਸ ਨੂੰ ਬਣਾਇਆ ਅਰਬਪਤੀ

1/16/2019 5:57:15 PM

ਵਾਸ਼ਿੰਗਟਨ (ਬਿਊਰੋ)— ਅਕਸਰ ਲੋਕ ਘਰ ਵਿਚ ਪਏ ਪੁਰਾਣੇ ਸਿੱਕਿਆਂ ਨੂੰ ਫਾਲਤੂ ਸਮਝ ਕੇ ਇੱਧਰ-ਉੱਧਰ ਰੱਖ ਦਿੰਦੇ ਹਨ। ਕਈ ਵਾਰੀ ਇਹੀ ਸਿੱਕੇ ਇਨਸਾਨ ਨੂੰ ਮਾਲਾਮਾਲ ਕਰ ਸਕਦੇ ਹਨ। ਅਮਰੀਕਾ ਵਿਚ ਅਜਿਹੇ ਹੀ ਇਕ ਪੁਰਾਣੇ ਸਿੱਕੇ ਨੇ ਆਪਣੇ ਮਾਲਕ ਨੂੰ ਰਾਤੋਂ-ਰਾਤ ਅਰਬਪਤੀ ਬਣਾ ਦਿੱਤਾ। ਇਸ ਪੁਰਾਣੇ ਸਿੱਕੇ ਦੀ ਕੀਮਤ ਕਰੋੜਾਂ ਵਿਚ ਆਂਕੀ ਗਈ ਹੈ।

14 ਕਰੋੜ ਰੁਪਏ ਹੋ ਸਕਦੀ ਹੈ ਕੀਮਤ
ਸਾਲ 1943 ਦੇ ਇਸ ਸਿੱਕੇ ਦੀ ਨੀਲਾਮੀ ਹੋ ਰਹੀ ਹੈ। ਇਸ ਸਿੱਕੇ ਦੀ ਕੀਮਤ 20 ਲੱਖ ਡਾਲਰ (ਕਰੀਬ 14 ਕਰੋੜ ਰੁਪਏ) ਤੱਕ ਪਹੁੰਚਣ ਦੀ ਉਮੀਦ ਹੈ। 9 ਜਨਵਰੀ ਨੂੰ ਇਸ ਦੀ ਬੋਲੀ 12 ਲੱਖ ਡਾਲਰ ਤੱਕ ਪਹੁੰਚ ਗਈ ਸੀ। ਇਹ ਸਿੱਕਾ ਤਾਂਬੇ ਦਾ ਬਣਿਆ ਹੋਇਆ ਹੈ ਪਰ ਅੱਜ ਸੋਨੇ ਨਾਲੋਂ ਵੀ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ।

ਭਾਨ ਦੇ ਰੂਪ ਵਿਚ ਮਿਲਿਆ ਸੀ ਸਿੱਕਾ

PunjabKesari
ਡਾਨ ਲੂਟਸ ਜੂਨੀਅਰ ਨੂੰ ਇਹ ਸਿੱਕਾ ਉਨ੍ਹਾਂ ਦੇ ਸਕੂਲ ਸਮੇਂ ਭਾਨ ਦੇ ਰੂਪ ਵਿਚ ਮਿਲਿਆ ਸੀ। ਉਨ੍ਹਾਂ ਨੇ ਇਸ ਸਿੱਕੇ ਨੂੰ ਸੰਭਾਲ ਕੇ ਰੱਖਿਆ। ਜਦੋਂ ਉਨ੍ਹਾਂ ਨੂੰ ਇਸ ਸਿੱਕੇ ਦੇ ਬਹੁਤ ਖਾਸ ਹੋਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਅਮਰੀਕੀ ਰਿਜ਼ਰਵ ਬੈਂਕ ਅਤੇ ਸਬੰਧਤ ਛਾਪੇਖਾਨੇ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਮੰਗੀ। ਸੰਸਥਾ ਨੇ ਸਾਲ 1943 ਵਿਚ ਇਸ ਤਰ੍ਹਾਂ ਦੇ ਸਿੱਕੇ ਦੇ ਬੰਦ ਹੋਣ ਦਾ ਹਵਾਲਾ ਦਿੱਤਾ। ਇਸ ਦੇ ਬਾਅਦ ਵੀ ਲੂਟਸ ਨਿਰਾਸ਼ ਨਹੀਂ ਹੋਏ।

ਲੂਟਸ ਨੂੰ ਇਸ ਸਿੱਕੇ ਦੇ ਖਾਸ ਹੋਣ ਦੀ ਖੋਜ ਵਿਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਮਿਲੀਆਂ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਹੇਨਰੀ ਫੋਰਟ ਨੇ ਕਿਸੇ ਗਾਹਕ ਨੂੰ ਕਾਰ ਨਾਲ ਇਸ ਤਰ੍ਹਾਂ ਦਾ ਸਿੱਕਾ ਦਿੱਤਾ ਸੀ।

PunjabKesari
ਨੀਲਾਮੀ ਵਿਚ ਲੂਟਸ ਦਾ ਇਹ ਸਿੱਕਾ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਇਹ ਸਿੱਕਾ ਇਸ ਕਰਕੇ ਵੀ ਬਹੁਤ ਖਾਸ ਹੈ ਕਿ ਅਮਰੀਕਾ ਵਿਚ ਸਾਲ 1942 ਦੇ ਬਾਅਦ ਤੋਂ ਕਾਪਰ ਦੇ ਸਿੱਕੇ ਬਣਨੇ ਬੰਦ ਹੋ ਚੁੱਕੇ ਹਨ ਅਤੇ ਇਸ ਦੀ ਜਗ੍ਹਾ ਜਿੰਕ ਕੋਟੇਡ ਸਿੱਕੇ ਬਣਾਏ ਜਾ ਰਹੇ ਸਨ। ਇਹ ਸਿੱਕਾ ਇਸ ਤਰੀਕੇ ਨਾਲ ਵੀ ਖਾਸ ਹੈ ਕਿ ਇਸ ਤਰ੍ਹਾਂ ਦੇ 10-15 ਹੀ ਸਿੱਕੇ ਬਣੇ ਹੋਣ ਦੀ ਸੰਭਾਵਨਾ ਹੈ। ਸਾਲ 2010 ਵਿਚ ਇਸ ਤਰ੍ਹਾਂ ਦਾ ਇਕ ਸਿੱਕਾ 17 ਲੱਖ ਡਾਲਰ ਵਿਚ ਨੀਲਾਮ ਹੋਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ