ਅਮਰੀਕਾ 'ਚ ਪੰਜਾਬੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ, ਪੁਲਸ ਨੇ ਹਮਲਾਵਰ ਦੇ ਮਾਰੀ ਗੋਲ਼ੀ

Tuesday, Oct 10, 2023 - 11:19 AM (IST)

ਅਮਰੀਕਾ 'ਚ ਪੰਜਾਬੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ, ਪੁਲਸ ਨੇ ਹਮਲਾਵਰ ਦੇ ਮਾਰੀ ਗੋਲ਼ੀ

ਫਰਿਜਨੋ/ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿਖੇ ਕੈਲੀਫੋਰਨੀਆ ਵਿੱਚ ਸਟੋਰ ਕਲਰਕਾਂ 'ਤੇ ਹਮਲੇ ਰੁੱਕਣ ਦਾ ਨਾਮ ਨਹੀ ਲੈ ਰਹੇ। ਕੁਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਸ਼ਹਿਰ ਐਲਸਬਰਾਂਟੇ 'ਚ ਇੱਕ ਸਟੋਰ ਕਲਰਕ ਦੇ ਮੂੰਹ 'ਤੇ ਲਾਈਟਰ ਫਲੂਡ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਘਟਨਾ ਵਿੱਚ ਸਟੋਰ ਕਲਰਕ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਸੀ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਵਿਖੇ ਵਾਪਰੀ। ਇੱਥੇ ਇੱਕ ਬੇਘਰੇ ਵੱਲੋਂ ਏ.ਐਮ.ਪੀ.ਐਮ (ਆਰਕੋ) ਸਟੋਰ 'ਤੇ ਕੰਮ ਕਰਦੇ ਪੰਜਾਬੀ ਮੂਲ ਦੇ ਕਲਰਕ 'ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖ਼਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਹਮਾਸ ਦੇ ਲੜਾਕਿਆਂ ਦੀ ਹੈਵਾਨੀਅਤ, ਪਰਿਵਾਰ ਸਾਹਮਣੇ ਇਜ਼ਰਾਇਲੀ ਕੁੜੀ ਦਾ ਬੇਰਹਿਮੀ ਨਾਲ ਕੀਤਾ ਕਤਲ

ਇਹ ਸਟੋਰ ਬੁਲਰਡ ਅਤੇ ਫਿਗਾਰਡਨ ਸਟ੍ਰੀਟ ਦੇ ਕਾਰਨਰ ਵਿੱਚ ਸਥਿਤ ਹੈ। ਸਟੋਰ ਕਲਰਕ ਨੇ ਬੇਘਰੇ ਬੰਦੇ ਨੂੰ ਉਥੋਂ ਜਾਣ ਲਈ ਕਿਹਾ ਤਾਂ ਉਸਨੇ ਕਲਰਕ 'ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਉਪਰੰਤ ਪੁਲਸ ਨੇ ਹਮਲਾਵਰ ਨੂੰ ਨੇੜਿਓ ਇੱਕ ਚਰਚ ਦੇ ਪਾਰਕਿੰਗ ਲਾਟ ਵਿੱਚੋਂ ਲੱਤ ਵਿੱਚ ਗੋਲੀ ਮਾਰਕੇ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਕਲਰਕ ਦੀ ਪਹਿਚਾਣ ਨਰਿੰਦਰ ਸਿੰਘ (40) ਵਜੋਂ ਹੋਈ ਹੈ। ਰਿਪੋਰਟ ਮੁਤਾਬਕ ਹਮਲਾਵਰ ਦਿਮਾਗੀ ਤੌਰ 'ਤੇ ਬੀਮਾਰ ਹੈ। ਇਸ ਘਟਨਾ ਵਿੱਚ ਜ਼ਖ਼ਮੀ ਪੰਜਾਬੀ ਨਰਿੰਦਰ ਸਿੰਘ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News