100 ਹਿਰਨਾਂ ਦੇ ਸ਼ਿਕਾਰੀ ਨੂੰ ਮਿਲੀ 'ਫਿਲਮ ਦੇਖਣ ਦੀ ਸਜ਼ਾ'

12/20/2018 11:17:03 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ 'ਚ ਲੋਰੈਂਸ ਕਾਊਂਟੀ ਦੀ ਅਦਾਲਤ ਨੇ 100 ਹਿਰਨਾਂ ਦੇ ਸ਼ਿਕਾਰ ਦੇ ਦੋਸ਼ੀ ਨੂੰ ਇਕ ਸਾਲ ਤੱਕ ਹਿਰਨ ਦੇ ਬੱਚੇ 'ਤੇ ਬਣੀ ਫਿਲਮ 'ਬਾਂਬੀ' ਦੇਖਣ ਦੀ ਸਜ਼ਾ ਸੁਣਾਈ। ਡੇਵਿਡ ਬੇਰੀ ਜੂਨੀਅਰ ਨਾਮ ਦੇ ਇਸ ਦੋਸ਼ੀ ਨੂੰ ਜੇਲ ਵਿਚ ਹਰ ਮਹੀਨੇ ਇਹ ਫਿਲਮ ਦੇਖਣੀ ਪਵੇਗੀ। 'ਬਾਂਬੀ 1942' ਵਿਚ ਬਣੀ ਕਾਰਟੂਨ ਫਿਲਮ ਹੈ। ਇਸ ਦੇ ਨਿਰਦੇਸ਼ਕ ਡੇਵਿਡ ਹੈਂਡ ਸਨ। ਇਹ ਫਿਲਮ ਆਸਟ੍ਰੇਲੀਆਈ ਲੇਖਕ ਫੇਲਿਕਸ ਸੈਲਟੇਨ ਦੀ ਕਿਤਾਬ 'ਬਾਂਬੀ- ਏ ਲਾਈਫ ਇਨ ਦੀ ਵੁੱਡਸ' 'ਤੇ ਆਧਾਰਿਤ ਸੀ।

ਜੱਜ ਰੌਬਰਟ ਜੌਰਜ ਨੇ ਕਿਹਾ ਕਿ ਬੇਰੀ ਨੂੰ ਪਹਿਲੀ ਵਾਰ ਬਾਂਬੀ 23 ਦਸੰਬਰ ਦੇ ਪਹਿਲਾਂ ਦੇਖਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇ ਕਿ ਡੇਵਿਡ ਮਹੀਨਾ ਖਤਮ ਹੋਣ ਤੋਂ ਪਹਿਲਾਂ ਇਹ ਫਿਲਮ ਦੇਖੇ। ਡੇਵਿਡ ਬੇਰੀ ਨੂੰ ਮਿਸੌਰੀ ਦੇ ਇਤਿਹਾਸ ਵਿਚ ਜ਼ਿਆਦਾ ਹਿਰਨਾਂ ਦਾ ਸ਼ਿਕਾਰ ਕਰਨ ਵਾਲਾ ਐਲਾਨਿਆ ਗਿਆ। ਅਫਸਰਾਂ ਮੁਤਾਬਕ ਉਸ ਨੇ 100 ਤੋਂ ਜ਼ਿਆਦਾ ਹਿਰਨਾਂ ਦਾ ਸ਼ਿਕਾਰ ਕੀਤਾ। ਲੌਰੇਂਸ ਕਾਊਂਟੀ ਦੇ ਅਟਾਰਨੀ ਡਾਨ ਟ੍ਰੋਟਰ ਮੁਤਾਬਕ ਡੇਵਿਡ ਸ਼ਿਕਾਰ ਦੇ ਬਾਅਦ ਹਿਰਨਾਂ ਦਾ ਸਿਰ ਟ੍ਰਾਫੀ ਦੇ ਤੌਰ 'ਤੇ ਲੈ ਜਾਂਦਾ ਸੀ ਅਤੇ ਸਰੀਰ ਦਾ ਬਾਕੀ ਹਿੱਸਾ ਸੁੱਟ ਦਿੰਦਾ ਸੀ। 

ਬੇਰੀ ਨੂੰ ਹਥਿਆਰ ਕਾਨੂੰਨ ਦੀ ਉਲੰਘਣਾ ਦਾ ਵੀ ਦੋਸ਼ੀ ਪਾਇਆ ਗਿਆ। ਉਸ ਨੂੰ 120 ਦਿਨ ਵਾਧੂ ਜੇਲ ਵਿਚ ਕੱਟਣੇ ਪੈਣਗੇ। ਬੇਰੀ, ਉਸ ਦੇ ਪਿਤਾ, ਦੋ ਭਰਾਵਾਂ ਅਤੇ ਇਕ ਹੋਰ ਵਿਅਕਤੀ ਜਿਸ ਨੇ ਸ਼ਿਕਾਰ ਕਰਨ, ਮੱਛੀ ਫੜਨ ਅਤੇ ਹੋਰ ਗੈਰ ਕਾਨੂੰਨੀ ਕੰਮਾਂ ਵਿਚ ਉਸ ਦੀ ਮਦਦ ਕੀਤੀ ਸੀ। ਅਦਾਲਤ ਨੇ ਇਨ੍ਹਾਂ ਸਾਰੇ ਪੁਰਸ਼ਾਂ ਨੂੰ ਸਾਂਝੇ ਤੌਰ 'ਤੇ 51,000 ਡਾਲਰ ਦਾ ਜੁਰਮਾਨਾ ਲਗਾਇਆ ਅਤੇ ਬੇਰੀ ਨੂੰ ਵਿਸ਼ੇਸ਼ ਸਜ਼ਾ ਸੁਣਾਈ ਗਈ।


Vandana

Content Editor

Related News