ਅਮਰੀਕਾ ਨੇ ਤਿੰਨ ਦਰਜਨ ਚੀਨੀ ਕੰਪਨੀਆਂ ਨੂੰ ਕਾਲੀ ਸੂਚੀ ''ਚ ਪਾਇਆ

Friday, Dec 16, 2022 - 05:35 PM (IST)

ਬੈਂਕਾਕ- ਅਮਰੀਕਾ ਦੇ ਵਣਜ ਵਿਭਾਗ ਨੇ ਚੀਨ ਦੀਆਂ ਉੱਚ ਤਕਨੀਕੀ ਖੇਤਰ ਦੀਆਂ 36 ਕੰਪਨੀਆਂ ਨੂੰ ਨਿਰਯਾਤ ਕੰਟਰੋਲ ਕਰਨ ਵਾਲੀ ਬਲੈਕਲਿਸਟ 'ਚ ਪਾ ਦਿੱਤਾ ਹੈ। ਰਾਸ਼ਟਰੀ ਸੁਰੱਖਿਆ, ਅਮਰੀਕੀ ਹਿੱਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਇਨ੍ਹਾਂ ਕੰਪਨੀਆਂ 'ਚ ਹਵਾਬਾਜ਼ੀ ਉਪਕਰਣ, ਰਸਾਇਣਕ ਅਤੇ ਕੰਪਿਊਟਰ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਸ਼ਾਮਲ ਹਨ।
ਕਿਸੇ ਕੰਪਨੀ ਨੂੰ ਵਪਾਰਕ 'ਇਕਾਈ ਸੂਚੀ 'ਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਉਨ੍ਹਾਂ ਦੇ ਨਾਲ ਵਪਾਰ ਕਰਨ ਵਾਲੀ ਕਿਸੇ ਵੀ ਅਮਰੀਕੀ ਕੰਪਨੀ ਦੇ ਨਿਰਯਾਤ ਲਾਇਸੈਂਸ ਨੂੰ ਰੱਦ ਕਰ ਦਿੱਤਾ ਜਾਵੇਗਾ।
ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਫੌਜ ਨੂੰ ਅਤਿ-ਆਧੁਨਿਕ ਕੰਪਿਊਟਰ ਚਿਪਸ ਅਤੇ ਹਾਈਪਰਸੋਨਿਕ ਹਥਿਆਰਾਂ ਵਰਗੀਆਂ ਤਕਨੀਕੀ ਤਕਨੀਕਾਂ ਹਾਸਲ ਕਰਨ ਤੋਂ ਰੋਕਣ ਲਈ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਨ੍ਹਾਂ ਕੰਪਨੀਆਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਦੀ ਸੂਚੀ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਈ।


Aarti dhillon

Content Editor

Related News