ਇੱਥੇ ਕੁੱਤੇ ਨੂੰ ਬਣਾਇਆ ਗਿਆ ਸ਼ਹਿਰ ਦਾ ਮੇਅਰ, ਵਜ੍ਹਾ ਹੈ ਦਿਲਚਸਪ

09/18/2018 4:23:14 PM

ਵਾਸ਼ਿੰਗਟਨ (ਬਿਊਰੋ)— ਇਹ ਗੱਲ ਸੁਣਨ ਵਿਚ ਅਜੀਬ ਲੱਗਦੀ ਹੈ ਕਿ ਇਕ ਕੁੱਤੇ ਨੂੰ ਸ਼ਹਿਰ ਦਾ ਮੇਅਰ ਬਣਾਇਆ ਗਿਆ ਹੈ। ਪਰ ਇਹ ਸੱਚ ਹੈ। ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੇ ਇਡਿਲ ਵਾਈਲਡ ਸ਼ਹਿਰ ਵਿਚ ਕੁਝ ਅਜਿਹਾ ਹੀ ਕੀਤਾ ਗਿਆ। ਇਸ ਕਸਬੇ ਦੇ ਲੋਕਾਂ ਨੇ ਇਕ ਕੁੱਤੇ ਨੂੰ ਆਪਣਾ ਮੇਅਰ ਚੁਣਿਆ ਹੈ। ਦਿਲਚਸਪ ਗੱਲ ਇਹ ਹੈ ਕਿ ਮੇਅਰ ਲਈ ਹੋਈਆਂ ਚੋਣਾਂ ਵਿਚ ਭੇੜੀਆ, ਖੋਤਾ ਅਤੇ ਬਿੱਲੀ ਵੀ ਸ਼ਾਮਲ ਸਨ। 

PunjabKesari

ਭਾਵੇਂਕਿ ਕੁੱਤਾ ਅਧਿਕਾਰਕ ਨਹੀਂ ਹੈ ਉਸ ਨੂੰ ਸਿਰਫ ਇਕ ਪ੍ਰਤੀਕ ਵਜੋਂ ਚੁਣਿਆ ਗਿਆ ਹੈ। ਇਨਸਾਨਾਂ ਨੂੰ ਪਿੱਛੇ ਛੱਡਦੇ ਹੋਏ ਮੈਕਸ ਨਾਮ ਦੇ ਇਸ ਕੁੱਤੇ ਨੂੰ ਸ਼ਹਿਰ ਦੇ ਮੇਅਰ ਦੀ ਤਰ੍ਹਾਂ ਹਰ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਸ ਦਾ ਪੂਰਾ ਨਾਮ ਮੈਕਸੀਮਸ ਮਿਊਲਰ ਹੈ। ਮੇਅਰ ਮੈਕਸ ਦੇ ਨਾਮ ਨਾਲ ਮੈਕਸ ਦੀ ਸਰਕਾਰੀ ਫੇਸਬੁੱਕ ਆਈ.ਡੀ. ਵੀ ਬਣਾਈ ਗਈ ਹੈ। ਇੰਨਾ ਹੀ ਨਹੀਂ ਮੈਕਸ ਦੇ ਭਰਾ ਅਤੇ ਭੈਣ ਮਾਇਕੀ ਅਤੇ ਮਿਤਜ਼ੀ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। 

PunjabKesari

ਨਵੇਂ ਮੇਅਰ ਦੀ ਮੁੱਖ ਜ਼ਿੰਮੇਵਾਰੀ ਇਹ ਹੈ ਕਿ ਉਹ ਸੈਲਾਨੀਆਂ, ਸਥਾਨਕ ਲੋਕਾਂ ਅਤੇ ਮੀਡੀਆ ਨਾਲ ਤਸਵੀਰਾਂ ਖਿੱਚਵਾਏ। ਨਾਲ ਹੀ ਉਸ ਨੂੰ ਸ਼ਹਿਰ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨੀ ਹੋਵੇਗੀ। ਇਸ ਤਰ੍ਹਾਂ ਦੀ ਯੋਜਨਾ ਦਾ ਉਦੇਸ਼ ਜਾਨਵਰਾਂ ਪ੍ਰਤੀ ਲੋਕਾਂ ਦੀ ਹਮਦਰਦੀ ਵਧਾਉਣਾ ਹੈ।

PunjabKesari

ਪੈਸੇ ਦੀ ਕਮੀ ਨਾਲ ਜੂਝ ਰਹੇ ਜਾਨਵਰਾਂ ਦੇ ਸੁਰੱਖਿਆ ਘਰਾਂ ਨੂੰ ਬਚਾਉਣ ਲਈ ਇਹ ਤਰੀਕਾ ਅਪਨਾਇਆ ਗਿਆ। ਚੋਣ ਲਈ ਆਨਲਾਈਨ ਵੋਟਿੰਗ ਹੋਈ। ਇਸ ਵਿਚ ਪਾ ਕੇਟਲ ਨਾਮ ਦੀ ਖੋਜ ਅਤੇ ਬਚਾਅ ਟੀਮ ਦੇ ਕੁੱਤੇ ਨੇ ਬਾਜ਼ੀ ਮਾਰੀ। ਪਾ ਕੇਟਲ ਨੂੰ 2,387 ਵੋਟ ਮਿਲੇ। ਕੇਟਲ ਨੇ ਕੇਯਨੀ ਨਾਮ ਦੇ ਭੇੜੀਏ ਨੂੰ 55 ਵੋਟਾਂ ਨਾਲ ਹਰਾਇਆ। ਇਸ ਵਿਚ 12,091 ਲੋਕਾਂ ਨੇ ਵੋਟ ਪਾਏ। ਇਸ ਤਰ੍ਹਾਂ ਸੁਰੱਖਿਆ ਘਰ ਨੇ 7.30 ਲੱਖ ਰੁਪਏ ਚੈਰਿਟੀ ਵਿਚ ਜਮਾਂ ਕੀਤੇ। ਇੱਥੇ ਦੱਸਣਯੋਗ ਹੈ ਕਿ ਸਾਲ 2012 ਵਿਚ ਵੀ ਮੈਕਸ ਨੁੰ ਸ਼ਹਿਰ ਦਾ ਮੇਅਰ ਬਣਾਇਆ ਗਿਆ ਸੀ।


Related News