ਡਾਕਟਰਾਂ ਦਾ ਕਮਾਲ, 98 ਸਾਲਾ ਵਿਅਕਤੀ ਦੇ 'ਜਿਗਰ' ਨਾਲ ਬਚਾਈ ਔਰਤ ਦੀ ਜਾਨ

Thursday, Jun 13, 2024 - 10:43 AM (IST)

ਡਾਕਟਰਾਂ ਦਾ ਕਮਾਲ, 98 ਸਾਲਾ ਵਿਅਕਤੀ ਦੇ 'ਜਿਗਰ' ਨਾਲ ਬਚਾਈ ਔਰਤ ਦੀ ਜਾਨ

ਸੇਂਟ ਲੁਈਸ (ਏਜੰਸੀ): ਅਮਰੀਕਾ ਵਿਚ ਡਾਕਟਰਾਂ ਨੇ ਇਕ ਔਰਤ ਦੀ ਜਾਨ ਬਚਾਈ ਹੈ। ਅਸਲ ਵਿਚ ਦੂਜੇ ਵਿਸ਼ਵ ਯੁੱਧ ਅਤੇ ਕੋਰੀਆਈ ਯੁੱਧ ਵਿਚ ਯੋਗਦਾਨ ਪਾਉਣ ਵਾਲੇ 98 ਸਾਲਾ ਓਰਵਿਲ ਐਲਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜਿਗਰ ਨਾਲ ਇਕ ਬਜ਼ੁਰਗ ਔਰਤ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਦੱਖਣ-ਪੂਰਬੀ ਮਿਸੂਰੀ ਦੇ ਦਿਹਾਤੀ ਖੇਤਰ ਵਿਚ ਬਤੌਰ ਅਧਿਆਪਕ ਵਜੋਂ ਸੇਵਾਵਾਂ ਦੇਣ ਵਾਲੇ ਐਲਨ ਕੋਈ ਵੀ ਅੰਗ ਦਾਨ ਕਰਨ ਵਾਲੇ ਸੰਯੁਕਤ ਰਾਜ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: ਲੇਕ ਚੈਂਪਲੇਨ 'ਚ ਮਿਲਿਆ 1971 ਤੋਂ ਲਾਪਤਾ ਜਹਾਜ਼ ਦਾ ਮਲਬਾ

ਇਹ ਜਾਣਕਾਰੀ ਅੰਗ ਟਰਾਂਸਪਲਾਂਟੇਸ਼ਨ ਨਾਲ ਸਬੰਧਤ ਸੰਸਥਾ ‘ਮਿਡ-ਅਮਰੀਕਾ ਟ੍ਰਾਂਸਪਲਾਂਟ’ ਨੇ ਦਿੱਤੀ। ਸੰਸਥਾ ਮੁਤਾਬਕ ਐਲਨ ਦੀ ਮੌਤ 29 ਮਈ ਨੂੰ ਹੋਈ ਸੀ ਅਤੇ ਉਸ ਦਾ ਲੀਵਰ 72 ਸਾਲਾ ਔਰਤ ਦੇ ਸਰੀਰ ਵਿੱਚ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ ਸੀ। ਐਲਨ ਦੀ ਧੀ, ਲਿੰਡਾ ਮਿਸ਼ੇਲ ਅਨੁਸਾਰ ਐਲਨ 27 ਮਈ ਨੂੰ ਮਿਸੌਰੀ ਦੇ ਪੌਪਲਰ ਬਲੱਫ ਵਿੱਚ ਆਪਣੇ ਘਰ ਤੋਂ ਤੂਫਾਨ ਦੇ ਮਲਬੇ ਨੂੰ ਹਟਾਉਣ ਦੌਰਾਨ ਡਿੱਗ ਗਿਆ ਅਤੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਮਿਸ਼ੇਲ ਮੁਤਾਬਕ ਇਸ ਘਟਨਾ ਤੋਂ ਪਹਿਲਾਂ ਉਹ (ਐਲਨ) ਇਸ ਉਮਰ ਵਿੱਚ ਵੀ ਪੂਰੀ ਤਰ੍ਹਾਂ ਤੰਦਰੁਸਤ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News