ਅਮਰੀਕਾ : ਮੈਰੀਲੈਂਡ ਸੂਬੇ 'ਚ ਇਕ ਹੀ ਪਰਿਵਾਰ ਦੇ 5 ਲੋਕ ਮਿਲੇ ਮ੍ਰਿਤਕ, ਜਾਂਚ ਜਾਰੀ

Sunday, Sep 11, 2022 - 11:36 AM (IST)

ਅਮਰੀਕਾ : ਮੈਰੀਲੈਂਡ ਸੂਬੇ 'ਚ ਇਕ ਹੀ ਪਰਿਵਾਰ ਦੇ 5 ਲੋਕ ਮਿਲੇ ਮ੍ਰਿਤਕ, ਜਾਂਚ ਜਾਰੀ

ਵਾਸ਼ਿੰਗਟਨ (ਰਾਜ ਗੋਗਨਾ): ਮੈਰੀਲੈਂਡ ਸੂਬੇ ਦੀ ਸੇਸਿਲ ਕਾਉਂਟੀ ਵਿਖੇ ਬੀਤੇ ਦਿਨ ਐਲਕ ਮਿਲਜ਼, ਮੈਰੀਲੈਂਡ ਵਿੱਚ ਇੱਕ ਘਰ ਵਿੱਚ ਇਕ ਪਰਿਵਾਰ ਦੇ ਪੰਜ ਲੋਕ ਮ੍ਰਿਤਕ ਪਾਏ ਗਏ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਘਰ ਅਤੇ ਗੈਰੇਜ ਵਿੱਚ ਇੱਕ ਆਦਮੀ, ਇੱਕ ਔਰਤ ਅਤੇ  ਉਹਨਾਂ ਦੇ ਤਿੰਨ ਬੱਚੇ ਘਾਤਕ ਗੋਲੀਆਂ ਦੇ ਜ਼ਖ਼ਮਾਂ ਨਾਲ ਮ੍ਰਿਤਕ ਪਾਏ। ਪੁਲਸ ਦੇ ਅਨੁਸਾਰ ਘਰ ਦੇ ਗੈਰਾਜ ਕੋਲ ਮਰੇ ਹੋਏ ਇਕ ਵਿਅਕਤੀ ਦੇ ਕੋਲ ਇੱਕ ਅਰਧ-ਆਟੋਮੈਟਿਕ ਹੈਂਡਗਨ ਪਈ ਮਿਲੀ। 

ਮਾਰੇ ਗਏ ਲੋਕਾਂ ਦੀ ਪਛਾਣ ਮਾਰਕਸ ਐਡਵਰਡ ਮਿਲਿਗਨ (39), ਤਾਰਾ ਮਿਲਿਗਨ (37), ਤਰੇਸਾ ਮਿਲਿਗਨ (14) ਨੂਰਾਂ ਮਿਲਿਗਨ (11), ਫ਼ਿਨ ਮਿਲਿਗਨ (8) ਵਜੋਂ ਹੋਈ ਹੈ। ਮਾਤਾ ਪਿਤਾ ਸਮੇਤ ਉਹਨਾਂ ਦੇ ਤਿੰਨ ਬੱਚੇ ਇੱਕੋ ਹੀ ਪਰਿਵਾਰ ਦੇ 5 ਮੈਂਬਰ ਹਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9:19 ਵਜੇ ਹੇਬਰੋਨ ਕੋਰਟ 'ਤੇ ਕਿਸੇ ਨੇ ਫ਼ੋਨ ਕਾਲ ਕਰਕੇ ਘਰ ਬੁਲਾਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਤਿੰਨ ਬੱਚਿਆਂ ਅਤੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਦੋਂ ਪੁਲਸ 10 ਮਿੰਟ ਬਾਅਦ ਉੱਥੇ ਪਹੁੰਚੀ, ਤਾਂ ਉਹਨਾਂ ਨੂੰ ਘਰ ਵਿੱਚ 5 ਲੋਕਾਂ ਦੀਆਂ ਲਾਸ਼ਾਂ ਮਿਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 9/11 ਅੱਤਵਾਦੀ ਹਮਲੇ ਦੇ ਅੱਜ 21 ਸਾਲ ਪੂਰੇ, ਦਹਿਲ ਉੱਠਿਆ ਸੀ ਦੇਸ਼ (ਤਸਵੀਰਾਂ)

ਉਹ ਘਰ ਜਿੱਥੇ ਘਟਨਾ ਵਾਪਰੀ, ਇਹ ਹੇਬਰੋਨ ਕੋਰਟ 'ਤੇ ਅੰਤ ਵਿੱਚ ਸਥਿੱਤ ਹੈ।ਪੁਲਸ ਵੱਲੋ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਸੇਸਿਲ ਕਾਉਂਟੀ ਸੈਰਿਫ ਨੇ ਇਸ ਦਾ ਅਜੇ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਪੀੜ੍ਹਤਾ ਵਿੱਚੋਂ ਕੋਈ ਇਕ ਕਾਤਲ ਹੈ। ਪਰ ਇਹ ਕਿਹਾ ਹੈ ਕਿ ਜਨਤਾ ਲਈ ਮੌਜੂਦਾ ਕੋਈ ਵੀ ਖਤਰਾ ਨਹੀਂ ਹੈ। ਪੁਲਸ ਵੱਲੋਂ ਮੌਤਾਂ ਬਾਰੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। 


author

Vandana

Content Editor

Related News