...ਜਦੋਂ ਖਿਡੌਣਿਆਂ ਦੀ ਮਸ਼ੀਨ 'ਚ ਫਸ ਗਿਆ 4 ਸਾਲਾਂ ਬੱਚਾ (ਵੀਡੀਓ)

02/10/2018 10:27:13 AM

ਫਲੋਰੀਡਾ(ਬਿਊਰੋ)— ਅਮਰੀਕਾ ਦੀ ਇਕ ਐਮਰਜੈਂਸੀ ਸਰਵਿਸ ਨਾਮਕ ਏਜੰਸੀ ਨੇ ਆਪਣੀ ਇਕ ਫੇਸਬੁੱਕ ਪੋਸਟ ਜ਼ਰੀਏ ਇਕ 4 ਸਾਲ ਦੇ ਬੱਚੇ ਨਾਲ ਹੋਈ ਘਟਨਾ ਸ਼ੇਅਰ ਕੀਤੀ ਹੈ। ਇਹ ਘਟਨਾ ਬੁੱਧਵਾਰ ਸ਼ਾਮ ਫਲੋਰੀਡਾ ਸਥਿਤ ਇਕ ਰੈਸਟੋਰੈਂਟ ਦੀ ਹੈ। ਪੋਸਟ ਵਿਚ ਦੱਸਿਆ ਕਿ ਹੈ ਕਿ ਕਿਵੇਂ ਇਕ 4 ਸਾਲ ਦਾ ਮੇਸਨ ਨਾਂ ਦਾ ਬੱਚਾ ਇਕ ਖਿਡੌਣਿਆਂ ਦੀ ਮਸ਼ੀਨ ਅੰਦਰ ਫਸ ਗਿਆ ਸੀ। ਹਾਲਾਂਕਿ ਬਾਅਦ ਉਸ ਨੂੰ ਬਚਾਅ ਦਲ ਦੇ ਅਧਿਕਾਰੀਆਂ ਵੱਲੋਂ ਬਚਾਅ ਲਿਆ ਗਿਆ।
ਫਾਇਰ ਵਿਭਾਗ ਨੇ ਫੇਸਬੁੱਕ ਪੋਸਟ ਵਿਚ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੇਸਨ ਨਾਂ ਦਾ 4 ਸਾਲ ਦਾ ਇਕ ਛੋਟਾ ਬੱਚਾ ਫਲੋਰੀਡਾ ਸਥਿਤ ਰੈਸਟੋਰੈਂਟ ਵਿਚ ਖਾਣੇ ਦਾ ਮਜ਼ਾ ਲੈ ਰਿਹਾ। ਖਾਣਾ ਖਾਂਦੇ ਸਮੇਂ ਉਸ ਨੇ ਇਕ ਖਿੜੌਣਿਆਂ ਦੀ ਮਸ਼ੀਨ ਵਿਚ ਰੱਖੇ ਆਪਣੇ ਇਕ ਪਸੰਦੀਦਾ ਖਿਡੌਣੇ ਨੂੰ ਦੇਖਿਆ ਅਤੇ ਉਸ ਨੂੰ ਲੈਣ ਲਈ ਉਹ ਖਿਡੌਣਿਆਂ ਦੀ ਮਸ਼ੀਨ 'ਤੇ ਚੜ੍ਹ ਗਿਆ। ਇਕ ਰਿਪੋਰਟ ਮੁਤਾਬਕ ਖੁਸ਼ਕਿਸਤਮੀ ਨਾਲ ਉਸ ਸਮੇਂ ਰੈਸਟੋਰੈਂਟ ਵਿਚ ਇਕ ਆਫ-ਡਿਊਟੀ ਲੈਫਟੀਨੈਂਟ ਅਧਿਕਾਰੀ ਉਥੇ ਖਾਣਾ ਖਾ ਰਹੇ ਸਨ, ਜਿਨ੍ਹਾਂ ਦੀ ਨਜ਼ਰ ਮਸ਼ੀਨ ਵਿਚ ਫਸੇ ਬੱਚੇ ਮੇਸਨ 'ਤੇ ਪਈ। ਜਿਸ ਤੋਂ ਬਾਅਦ ਉਨ੍ਹਾਂ ਨੇ ਬਚਾਅ ਦਲ ਨੂੰ ਫੋਨ ਕਰ ਕੇ ਤੁਰੰਤ ਮਦਦ ਲਈ ਸੱਦਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਨੂੰ ਮਸ਼ੀਨ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ। ਐਮਰਜੈਂਸੀ ਸਰਵਿਸ ਦੇ ਚੀਫ ਗ੍ਰੇਗ ਮੁਤਾਬਕ ਬੱਚਾ ਮਸ਼ੀਨ ਦੇ ਅੰਦਰ ਇਕ ਛੋਟੀ ਖਿੜਕੀ ਰਾਹੀਂ ਦਾਖਲ ਹੋਇਆ ਸੀ ਜੋ ਅੰਦਰੋਂ ਲਾਕ ਹੋ ਗਈ ਸੀ।

 

 

Posted by Amanda Evans on Wednesday, February 7, 2018

 


Related News