ਕੋਰੋਨਾ ਕਾਰਣ ਅਮਰੀਕਾ 'ਚ 24 ਘੰਟਿਆਂ ਦੌਰਾਨ ਹੋਈ 268 ਲੋਕਾਂ ਦੀ ਮੌਤ

Saturday, Mar 28, 2020 - 02:21 AM (IST)

ਕੋਰੋਨਾ ਕਾਰਣ ਅਮਰੀਕਾ 'ਚ 24 ਘੰਟਿਆਂ ਦੌਰਾਨ ਹੋਈ 268 ਲੋਕਾਂ ਦੀ ਮੌਤ

ਵਾਸ਼ਿੰਗਟਨ-ਕੋਰੋਨਾਵਾਇਰਸ ਲਗਾਤਾਰ ਰੋਜ਼ਾਨਾ ਘਾਤਕ ਹੁੰਦਾ ਜਾ ਰਿਹਾ ਹੈ। ਲੋਕਾਂ 'ਚ ਕੋਰੋਨਾਵਾਇਰਸ ਦੇ ਕਾਰਣ ਦਹਿਸ਼ਤ ਦਾ ਮਾਹੌਲ ਹੈ। ਦੁਨੀਆਭਰ 'ਚ ਇਸ ਘਾਤਕ ਮਹਾਮਾਰੀ ਕਾਰਣ ਹੁਣ ਤਕ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਅਮਰੀਕਾ 'ਚ ਵੀ ਕੋਰੋਨਾ ਮਹਾਮਾਰੀ ਦਾ ਕਹਿਰ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਅਮਰੀਕਾ 'ਚ ਕੋਰੋਨਾ ਨਾਲ ਪਿਛਲੇ 24 ਘੰਟਿਆਂ 'ਚ 268 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ ਤਕ 1400 ਤੋਂ ਪਾਰ ਹੋ ਚੁੱਕੀ ਹੈ।

PunjabKesari

ਇਸ ਦੇ ਨਾਲ ਹੀ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 94,667 ਤੋਂ ਜ਼ਿਆਦਾ ਹੋ ਗਈ ਹੈ ਜੋ ਦੁਨੀਆ 'ਚ ਕਿਸੇ ਵੀ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਦੱਸਣਯੋਗ ਹੈ ਕਿ ਇਟਲੀ 'ਚ 8215  ਲੋਕਾਂ ਦੀ ਮੌਤ ਹੋਈ ਜਦਕਿ ਸਪੇਨ 'ਚ 4365 ਅਤੇ ਚੀਨ 'ਚ 3169 ਲੋਕਾਂ ਦੀ ਮੌਤ ਹੋਈ।

PunjabKesari
ਅੰਕੜਿਆਂ ਮੁਤਾਬਕ ਅਮਰੀਕਾ ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਮਾਮਲੇ 'ਚ ਚੀਨ (81,782) ਅਤੇ ਇਟਲੀ (80,589) ਨੂੰ ਵੀ ਪਿਛੇ ਛੱਡ ਦਿੱਤਾ ਹੈ। ਕੋਰੋਨਾਵਾਇਰਸ 'ਤੇ ਅੰਕੜੇ ਦਰਜ ਕਰਵਾਉਣ ਵਾਲੀ ਵੈੱਬਸਾਈਟ ਵਰਲਡੋਮੀਟਰ ਮੁਤਾਬਕ ਅਮਰੀਕਾ 'ਚ ਵੀਰਵਾਰ ਰਾਤ ਤਕ ਪ੍ਰਭਾਵਿਤ ਦੇ ਕੁਲ 85,088 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ 16,887 ਮਾਮਲੇ ਇਕ ਹੀ ਦਿਨ 'ਚ ਸਾਹਮਣੇ ਆਏ। ਇਕ ਹਫਤੇ ਪਹਿਲਾਂ ਪ੍ਰਭਾਵਿਤ ਲੋਕਾਂ ਦੀ ਗਿਣਤੀ 8000 ਸੀ। ਇਕ ਹਫਤੇ 'ਚ ਇਹ ਗਿਣਤੀ ਖਤਰਨਾਕ ਰੂਪ ਨਾਲ 10 ਗੁਣਾ ਵਧੀ ਹੈ। ਹੁਣ ਤਕ ਇਸ ਵਾਇਰਸ ਕਾਰਣ 1290 ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ।

 


author

Karan Kumar

Content Editor

Related News