ਨਿਊਯਾਰਕ 'ਚ ਕੋਵਿਡ-19 ਨਾਲ 2 ਭਾਰਤੀਆਂ ਸਮੇਤ 3 ਲੋਕਾਂ ਦੀ ਮੌਤ

Thursday, Mar 26, 2020 - 10:15 AM (IST)

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਨਿਊਯਾਰਕ ਵਿਖੇ ਦੋ ਭਾਰਤੀਆਂ ਅਤੇ ਇਕ ਨੇਪਾਲ ਨਾਲ ਪਿਛੋਕੜ ਰੱਖਣ ਵਾਲੇ ਉਬੇਰ ਚਾਲਕ ਅਨਿਲ ਸਾਂਬਾ (41) ਦੀ ਕੋਵਿਡ-19 ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਅਨਿਲ ਨਿਊਯਾਰਕ ਦੇ ਜੈਕਸ਼ਨ ਹਾਇਟ ਵਿਖੇ ਰਹਿੰਦਾ ਸੀ ਅਤੇ ਦੋ ਹਫ਼ਤੇ ਤੋਂ ਨਿਊਯਾਰਕ ਦੇ ਐਲਮਹਰਸਟ ਹਸਪਤਾਲ ਵਿਖੇ ਜੇਰੇ ਇਲਾਜ ਸੀ।ਉਹ ਕੋਰੋਨਾਵਾਇਰਸ ਨਾਲ ਪੀੜਤ ਸੀ।  

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦੇ 2 ਭਾਰਤੀ ਗ੍ਰਿਫਤਾਰ

PunjabKesari

ਉਸ ਦੇ ਨਾਲ ਜਾਨਲੇਵਾ ਕੋਰੋਨਾਵਾਇਰਸ ਦੀ ਲਪੇਟ 'ਚ ਆਏ ਭਾਰਤ ਦੇ ਸੂਬੇ ਹਰਿਆਣਾ ਦੇ ਕੁਰਕੇਸ਼ਤਰ ਜ਼ਿਲੇ ਨਾਲ ਸਬੰਧਤ ਨਿਊਯਾਰਕ ਦੇ ਰੌਕਵੇਅ ਬੁਲੇਵਰਡ ਕੁਈਨਜ ਵਿਚ ਰਹਿੰਦੇ (29) ਸਾਲਾ ਨੌਜਵਾਨ ਟਰੱਕ ਡਰਾਈਵਰ ਪ੍ਰਿੰਸ ਮੁਲਤਾਨੀ ਸਮੇਤ ਮਹਾਰਾਸ਼ਟਰ ਨਾਲ ਪਿਛੋਕੜ ਰੱਖਣ ਵਾਲੇ ਭਾਰਤੀ ਸ਼ੈੱਫ ਜਿਸ ਦਾ ਨਾਂ ਫਲੌਡ ਕਾਰਡੋਜ ਸੀ ਦੀ ਮੌਤ ਹੋ ਗਈ।

PunjabKesari

ਫਲੌਡ ਭਾਰਤ ਤੋਂ ਨਿਊਯਾਰਕ ਵਿਖੇ 8 ਮਾਰਚ ਨੂੰ ਪਹੁੰਚਿਆ ਸੀ ਕੈਰੋਨਾ ਦੀ ਲਪੇਟ ਵਿਚ ਆ ਗਿਆ ਜੋ ਨਿਊਜਰਸੀ ਸੂਬੇ ਦੇ ਇਕ ਹਸਪਤਾਲ ਵਿਖੇ ਜੇਰੇ ਇਲਾਜ ਸੀ।ਦੋ ਹਫ਼ਤਿਆਂ ਬਾਅਦ ਕੋਵਿਡ-19 ਦੀ ਲਪੇਟ ਵਿਚ ਆ ਜਾਣ ਨਾਲ ਹਸਪਤਾਲ ਵਿਚ ਮੌਤ ਹੋ ਗਈ ।


Vandana

Content Editor

Related News