US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ
Tuesday, Mar 10, 2020 - 10:11 AM (IST)
ਵਾਸ਼ਿੰਗਟਨ (ਭਾਸ਼ਾ): ਦੁਨੀਆ ਦੇ ਬਾਕੀ ਦੇਸ਼ਾਂ ਦੇ ਨਾਗਰਿਕਾਂ ਵਾਂਗ ਭਾਰਤ ਦੇ ਵੀ ਬਹੁਤ ਸਾਰੇ ਨਾਗਰਿਕ ਅਮਰੀਕਾ ਜਾਣ ਦੇ ਚਾਹਵਾਨ ਹੁੰਦੇ ਹਨ। ਪਰ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਅਤੇ ਬਹਾਮਾਸ ਦੇ ਰਸਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪੰਜਾਬ ਦੇ 15 ਨੌਜਵਾਨ ਲਾਪਤਾ ਦੱਸੇ ਜਾ ਰਹੇ ਹਨ। ਨੌਰਥ ਅਮੇਰਿਕਨ ਪੰਜਾਬੀ ਐਸੋਸੀਏਸ਼ਨ (ਐੱਨ.ਏ.ਪੀ.ਏ.) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸੋਮਵਾਰ ਨੂੰ ਦੱਸਿਆ,''6 ਨੌਜਵਾਨ ਉਸ ਸਮੇਂ ਲਾਪਤਾ ਹੋ ਗਏ ਜਦੋਂ ਉਹ ਬਹਾਮਾਸ ਦੇ ਰਸਤੇ ਅਮਰੀਕਾ ਵਿਚ ਦਾਖਲ ਹੋ ਰਹੇ ਸਨ ਜਦਕਿ 9 ਨੌਜਵਾਨ ਮੈਕਸੀਕੋ ਦੇ ਰਸਤੇ ਘੁਸਪੈਠ ਕਰਨ ਦੇ ਦੌਰਾਨ ਤੋਂ ਲਾਪਤਾ ਹਨ।''
ਚਾਹਲ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈਕਿ ਉਹ ਮੈਕਸੀਕੋ ਦੀ ਸਰਕਾਰ ਨਾਲ ਸੰਪਰਕ ਕਰ ਕੇ ਨੌਜਵਾਨਾਂ ਦੇ ਬਾਰੇ ਵਿਚ ਜਾਣਕਾਰੀ ਲੈਣ। ਇਹ ਪਤਾ ਕਰਨ ਕਿ ਉਹ ਜ਼ਿੰਦਾ ਵੀ ਹਨ ਜਾਂ ਨਹੀਂ।ਉੱਥੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ,''ਜੇਕਰ ਉਹ ਅਮਰੀਕਾ ਆਉਣ ਦਾ ਸੁਪਨਾ ਦੇਖਦੇ ਹਨ ਤਾਂ ਵੈਧ ਤਰੀਕੇ ਨਾਲ ਆਉਣ ਨਾ ਕਿ ਗੈਰ ਕਾਨੂੰਨੀ ਤਰੀਕੇ ਨਾਲ।''
ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ ਪੁਲਾੜ 'ਚ ਉਗਾਈ ਸਬਜ਼ੀ, ਦੇਖੋ ਤਸਵੀਰਾਂ
ਚਾਹਲ ਮੁਤਾਬਕ,''ਲਾਪਤਾ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 56 ਲੋਕਾਂ ਦਾ ਇਕ ਸਮੂਹ ਜਿਹਨਾਂ ਵਿਚ ਜ਼ਿਆਦਾਤਰ ਪੰਜਾਬ ਦੇ ਸਨ, ਉਹ ਉਸ ਸਮੇਂ ਗਾਇਬ ਹੋ ਗਿਆ ਜਦੋਂ ਉਹ ਅਮਰੀਕਾ ਦੀ ਸੀਮਾ ਤੋਂ ਇਕ ਘੰਟੇ ਦੀ ਦੂਰੀ 'ਤੇ ਸੀ। ਇਸ ਦੌਰਾਨ ਮੈਕਸੀਕੋ ਦੀ ਪੁਲਸ ਨੇ ਇਹਨਾਂ ਨੂੰ ਫੜ ਲਿਆ ਸੀ।'' ਚਾਹਲ ਨੇ ਦੋਸ਼ ਲਗਾਇਆ ਕਿ ਪਰਿਵਾਰ ਵਾਲਿਆਂ ਨੇ ਇਹਨਾਂ ਨੂੰ ਅਮਰੀਕਾ ਭੇਜਣ ਲਈ 19.5 ਲੱਖ ਰੁਪਏ ਦਿੱਲੀ ਸਥਿਤ ਇਕ ਏਜੰਟ ਨੂੰ ਦਿੱਤੇ ਸਨ। ਉੱਥੇ ਇਹਨਾਂ ਨਾਲ ਗੱਲ ਕਰਨ ਲਈ ਪਰਿਵਾਰ ਵਾਲਿਆਂ ਨੇ ਧੋਖੇਬਾਜ਼ ਏਜੰਟਾਂ ਨੂੰ ਵਾਧੂ 45 ਲੱਖ ਰੁਪਏ ਦਿੱਤੇ। ਉੱਥੇ ਬਹਾਮਾਸ ਦੇ ਰਸਤੇ ਕਿਸ਼ਤੀ ਜ਼ਰੀਏ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 6 ਨੌਜਵਾਨ ਲਾਪਤਾ ਹੋ ਗਏ। ਬਹਾਮਾਸ ਤੋਂ ਇਹਨਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਸੀ ਪਰ ਉਸ ਦੇ ਬਾਅਦ ਤੋਂ ਉਹਨਾਂ ਦਾ ਕੁਝ ਪਤਾ ਨਹੀਂ ਚੱਲ ਪਾ ਰਿਹਾ।