ਅਮਰੀਕਾ: ਗੋਲੀਬਾਰੀ ਦੀ ਯੋਜਨਾ ਬਣਾਉਣ ਵਾਲੇ 13 ਸਾਲਾ ਮੁੰਡੇ ਨੂੰ ਸੁਣਾਈ ਗਈ ਸਜ਼ਾ

Sunday, Dec 17, 2023 - 11:51 AM (IST)

ਕੈਂਟਨ (ਏਜੰਸੀ): ਅਮਰੀਕਾ ਵਿਚ ਯਹੂਦੀਆਂ ਦੇ ਇਕ ਪ੍ਰਾਰਥਨਾ ਸਥਾਨ ਵਿਚ ਗੋਲੀਬਾਰੀ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਇਕ 13 ਸਾਲਾ ਮੁੰਡੇ ਨੂੰ ਇਕ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। 'ਪ੍ਰੋਬੇਸ਼ਨ' ਇੱਕ ਅਜਿਹੀ ਸਜ਼ਾ ਹੈ ਜਿਸ ਵਿੱਚ ਇੱਕ ਦੋਸ਼ੀ ਨੂੰ ਕੁਝ ਸ਼ਰਤਾਂ ਅਧੀਨ ਪਰਿਵਾਰ, ਦੋਸਤਾਂ ਜਾਂ ਆਪਣੇ ਭਾਈਚਾਰੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਉਹ ਇੱਕ ਪ੍ਰੋਬੇਸ਼ਨ ਅਫ਼ਸਰ ਦੀ ਨਿਗਰਾਨੀ ਹੇਠ ਰਹਿੰਦਾ ਹੈ। 'ਦਿ ਕੈਂਟਨ ਰਿਪੋਜ਼ਟਰੀ' ਅਖ਼ਬਾਰ ਦੀ ਖ਼ਬਰ ਮੁਤਾਬਕ ਓਹੀਓ ਦੇ ਨਾਬਾਲਗ ਨਿਵਾਸੀ ਨੇ ਸ਼ੁੱਕਰਵਾਰ ਨੂੰ ਹਫੜਾ-ਦਫੜੀ ਮਚਾਉਣ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਕਬੂਲ ਕਰ ਲਏ। 

ਅਧਿਕਾਰੀਆਂ ਨੇ ਕਿਹਾ ਕਿ ਕੈਂਟਨ ਵਿੱਚ ਟੈਂਪਲ ਇਜ਼ਰਾਈਲ ਵਿੱਚ ਵੱਡੇ ਪੱਧਰ 'ਤੇ ਗੋਲੀਬਾਰੀ ਕਰਨ ਦੀ ਵਿਸਤ੍ਰਿਤ ਯੋਜਨਾ ਲਾਈਵ ਸਟ੍ਰੀਮਿੰਗ ਪਲੇਟਫਾਰਮ ਡਿਸਕਾਰਡ 'ਤੇ ਪੋਸਟ ਕੀਤੀ ਗਈ ਸੀ। ਸਟਾਰਕ ਕਾਉਂਟੀ ਫੈਮਿਲੀ ਕੋਰਟ ਦੇ ਜੱਜ ਜਿਮ ਜੇਮਸ ਨੇ ਪ੍ਰੋਬੇਸ਼ਨ ਦੀ ਸਜ਼ਾ ਦਾ ਹੁਕਮ ਦਿੱਤਾ ਪਰ ਅਦਾਲਤੀ ਦਸਤਾਵੇਜ਼ ਅਨੁਸਾਰ ਸੁਧਾਰ ਘਰ ਵਿੱਚ 90 ਦਿਨਾਂ ਦੀ ਉਸਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ। ਮੁੰਡੇ 'ਤੇ ਿਬਨਾਂ ਨਿਗਰਾਨੀ ਦੇ ਇੰਟਰਨੈਟ ਦੀ ਵਰਤੋਂ 'ਤੇ ਵੀ ਰੋਕ ਲਗਾਈ ਗਈ ਹੈ ਅਤੇ ਇੱਕ ਲਾਇਸੰਸਸ਼ੁਦਾ ਥੈਰੇਪਿਸਟ ਨਾਲ ਕਾਊਂਸਲਿੰਗ ਜਾਰੀ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਉਸ ਨੂੰ ਕਾਰਲ ਲੂਟਜ਼ ਬਾਰੇ ਇੱਕ ਕਿਤਾਬ ਪੜ੍ਹਨ ਲਈ ਵੀ ਕਿਹਾ ਗਿਆ ਹੈ। ਕਿਤਾਬ ਪੜ੍ਹਨ ਤੋਂ ਬਾਅਦ ਉਸ ਨੂੰ ਜੁਵੇਨਾਈਲ ਪ੍ਰੋਬੇਸ਼ਨ ਵਿਭਾਗ ਨੂੰ ਰਿਪੋਰਟ ਸੌਂਪਣੀ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਸ਼ਖ਼ਸ ਨੇ ਸਾਬਕਾ ਪਤਨੀ ਤੇ ਪਰਿਵਾਰ 'ਤੇ ਚਲਾਈਆਂ ਗੋਲੀਆਂ, 4 ਮੈਂਬਰਾਂ ਦੀ ਮੌਤ

ਵੀਰਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਇਹ ਮਾਮਲਾ 7 ਸਤੰਬਰ ਦਾ ਹੈ, ਜਦੋਂ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਇੱਕ ਏਜੰਟ ਨੇ ਅਧਿਕਾਰੀਆਂ ਨੂੰ ਵਾਸ਼ਿੰਗਟਨ ਵਿੱਚ ਇੱਕ ਮੁੰਡੇ ਅਤੇ ਇੱਕ ਆਦਮੀ ਦੇ ਵਿਚਕਾਰ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਸੁਚੇਤ ਕੀਤਾ, ਜਿਸ ਵਿੱਚ ਇੱਕ ਪ੍ਰਾਰਥਨਾ ਸਥਾਨ ਨੂੰ ਸਾੜਨ ਦੀ ਮੰਗ ਕੀਤੀ ਗਈ ਸੀ ਅਤੇ 'ਸ਼ੂਟਿੰਗ' ਨੂੰ ਅੰਜਾਮ ਦੇਣ ਦੀ ਯੋਜਨਾ ਦਾ ਜ਼ਿਕਰ ਸੀ। ਇਹ ਮਾਮਲਾ ਅਮਰੀਕਾ ਅਤੇ ਦੁਨੀਆ ਭਰ 'ਚ ਯਹੂਦੀ ਵਿਰੋਧੀ ਘਟਨਾਵਾਂ 'ਚ ਵਾਧੇ ਦੌਰਾਨ ਸਾਹਮਣੇ ਆਇਆ ਹੈ। ਇਕੱਲੇ ਅਮਰੀਕਾ ਵਿੱਚ 2021 ਤੋਂ 2022 ਤੱਕ ਯਹੂਦੀ ਵਿਰੋਧੀ ਘਟਨਾਵਾਂ ਵਿੱਚ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News