ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਲਈ ਭਾਰਤੀ-ਅਮਰੀਕੀ ਨੇ ਇਕੱਠੇ ਕੀਤੇ 6 ਕਰੋੜ ਰੁਪਏ

02/20/2019 5:46:18 PM

ਵਾਸ਼ਿੰਗਟਨ (ਬਿਊਰੋ)— ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦਾ ਦਰਦ ਪੂਰੀ ਦੁਨੀਆ ਵਿਚ ਵੱਸਦੇ ਭਾਰਤੀਆਂ ਦੇ ਦਿਲਾਂ ਵਿਚ ਹੈ। ਇਸ ਘਟਨਾ ਦੇ ਬਾਅਦ ਦੁਨੀਆ ਦੇ ਹਰੇਕ ਹਿੱਸੇ ਵਿਚ ਵੱਸਦੇ ਭਾਰਤੀਆਂ ਦੇ ਅੱਖਾਂ ਵਿਚ ਨਮੀ ਅਤੇ ਦਿਲ ਵਿਚ ਗੁੱਸਾ ਹੈ। ਹਰ ਭਾਰਤੀ ਆਪਣੇ-ਆਪਣੇ ਪੱਧਰ 'ਤੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਕਰਨ ਦੀ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਇਸੇ ਸਿਲਸਿਲੇ ਵਿਚ ਅਮਰੀਕਾ ਵਿਚ ਰਹਿਣ ਵਾਲੇ 26 ਸਾਲਾ ਵਪਾਰ ਵਿਸ਼ਲੇਸ਼ਕ ਵਿਵੇਕ ਪਟੇਲ ਨੇ ਪੁਲਵਾਮਾ ਦੇ ਸ਼ਹੀਦਾਂ ਦੇ ਪਰਿਵਾਰਾਂ ਵਾਲਿਆਂ ਦੀ ਮਦਦ ਲਈ ਫੰਡ ਰੇਜ਼ ਮੁਹਿੰਮ (fund raise campaign) ਚਲਾਈ। ਆਪਣੇ ਫੇਸਬੁੱਕ ਪੇਜ 'ਤੇ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਉਨ੍ਹਾਂ ਨੂੰ ਸਿਰਫ 6 ਦਿਨ ਵਿਚ ਕਰੀਬ 6 ਕਰੋੜ ਰੁਪਏ ਦਾਨ ਵਿਚ ਮਿਲੇ ਹਨ।

ਵਿਵੇਕ ਨੇ 'ਭਾਰਤ ਦੇ ਵੀਰ' ਨਾਮ ਦੇ ਐੱਨ.ਜੀ.ਓ. ਨੂੰ ਆਪਣੇ ਕਾਰਡ ਜ਼ਰੀਏ ਦਾਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਹ ਐੱਨ.ਜੀ.ਓ. ਅਦਾਕਾਰ ਅਕਸ਼ੈ ਕੁਮਾਰ ਅਤੇ ਗ੍ਰਹਿ ਮੰਤਰਾਲੇ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਕੋਈ ਵਿਅਕਤੀ 15 ਲੱਖ ਰੁਪਏ ਤੱਕ ਦਾਨ ਦੇ ਸਕਦਾ ਹੈ। ਪਰ ਜਦੋਂ ਅਮਰੀਕੀ ਕ੍ਰੈਡਿਟ ਅਤੇ ਡੈਬਿਟ ਕਾਰਡ ਜ਼ਰੀਏ ਉਹ ਦਾਨ ਦੇਣ ਵਿਚ ਸਫਲ ਨਾ ਹੋਏ ਤਾਂ 15 ਫਰਵਰੀ ਨੂੰ ਫੇਸਬੁੱਕ 'ਤੇ ਫੰਡ ਦਾਨ ਲਈ ਪੇਜ ਬਣਾਇਆ। 

ਵਿਵੇਕ ਨੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਮਦਦ ਕਰਨ ਦਾ ਟੀਚਾ 5 ਲੱਖ ਡਾਲਰ (3.5 ਕਰੋੜ ਰੁਪਏ) ਰੱਖਿਆ ਸੀ ਪਰ ਇਸ ਪੇਜ ਨਾਲ 6 ਦਿਨ ਵਿਚ 22 ਹਜ਼ਾਰ ਲੋਕ ਜੁੜੇ ਅਤੇ 850,000 ਡਾਲਰ ਕਰੀਬ 6 ਕਰੋੜ ਰੁਪਏ ਜਮਾਂ ਹੋ ਗਏ। ਮੂਲ ਰੂਪ ਨਾਲ ਗੁਜਰਾਤ ਦੇ ਵਡੋਦਰਾ ਦੇ ਰਹਿਣ ਵਾਲੇ ਵਿਵੇਕ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ। ਉਨ੍ਹਾਂ ਨੂੰ ਦੂਜੇ ਦੇਸ਼ਾਂ ਵਿਚ ਰਹਿ ਰਹੇ ਲੋਕਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਅਤੇ ਨਾਲ ਹੀ ਇਕ ਸਥਾਨਕ ਰੇਡੀਓ ਨੇ ਲੋਕਾਂ ਵਿਚ ਇਸ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਵਿਚ ਵਿਵੇਕ ਦੀ ਮਦਦ ਕੀਤੀ ਸੀ। 

ਵਿਵੇਕ ਫੇਸਬੁੱਕ ਪੋਸਟ 'ਤੇ ਲਗਾਤਾਰ ਅਪਡੇਟ ਰਹਿੰਦੇ ਹਨ ਅਤੇ ਸਕ੍ਰੀਨਸ਼ਾਟ ਪੋਸਟ ਕਰਦੇ ਰਹਿੰਦੇ ਹਨ। ਵਿਵੇਕ ਹੁਣ ਤੱਕ ਰਾਸ਼ੀ ਟਰਾਂਸਫਰ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਭਾਰਤ ਸਰਕਾਰ ਦਾ ਕੋਈ ਜ਼ਿੰਮੇਵਾਰ ਸ਼ਖਸ ਇਸ ਰਾਸ਼ੀ ਨੂੰ ਲਵੇ ਅਤੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚਾਏ।


Vandana

Content Editor

Related News