ਮਹਿਲਾ ਦੇ ਹੱਥ ਲੱਗੀ ਦੋ ਮੂੰਹ ਵਾਲੀ ਮੱਛੀ, ਤਸਵੀਰ ਵਾਇਰਲ

Thursday, Aug 22, 2019 - 01:46 PM (IST)

ਮਹਿਲਾ ਦੇ ਹੱਥ ਲੱਗੀ ਦੋ ਮੂੰਹ ਵਾਲੀ ਮੱਛੀ, ਤਸਵੀਰ ਵਾਇਰਲ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਕ ਮਹਿਲਾ ਡੇਬੀ ਗੇਡੇਸ ਆਪਣੇ ਪਤੀ ਨਾਲ ਮੱਛੀ ਫੜਨ ਲਈ ਨਦੀ 'ਤੇ ਗਈ। ਉੱਥੇ ਉਸ ਦੇ ਹੱਥ ਜਿਹੜੀ ਮੱਛੀ ਲੱਗੀ, ਉਸ ਨੂੰ ਦੇਖ ਡੇਬੀ ਅਤੇ ਉਸ ਦਾ ਪਤੀ ਹੈਰਾਨ ਰਹਿ ਗਏ। ਅਸਲ ਵਿਚ ਡੇਬੀ ਨੇ ਚੈਮਲੇਨ ਲੇਕ ਤੋਂ ਦੋ ਮੂੰਹ ਵਾਲੀ ਮੱਛੀ ਨੂੰ ਫੜਿਆ ਸੀ। ਇਸ ਮੱਛੀ ਦੀਆਂ ਤਸਵੀਰਾਂ ਨੂੰ ਨੌਟੀ ਬੁਆਏਜ਼ ਫਿਸ਼ਿੰਗ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ।

PunjabKesari

ਡੇਬੀ ਗੇਡੇਸ ਨੇ ਦੱਸਿਆ,''ਜਦੋਂ ਅਸੀਂ ਆਪਣੇ ਸ਼ਿਕਾਰ ਨੂੰ ਉੱਪਰ ਵੱਲ ਖਿੱਚਿਆ ਤਾਂ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਅਸੀਂ ਦੋ ਮੂੰਹ ਵਾਲੀ ਮੱਛੀ ਨੂੰ ਫੜਿਆ ਹੈ। ਇਹ ਮੱਛੀ ਸਿਹਤਮੰਦ ਅਤੇ ਖੁਸ਼ਹਾਲ ਸੀ। ਬਹੁਤ ਅਦਭੁੱਤ!'' ਡੇਬੀ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਤੀ ਨੇ ਕੁਝ ਤਸਵੀਰਾਂ ਲੈਣ ਤੋਂ ਬਾਅਦ ਮੱਛੀ ਨੂੰ ਦੁਬਾਰਾ ਨਦੀ ਵਿਚ ਛੱਡ ਦਿੱਤਾ। ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ 6 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਲੋਕਾਂ ਨੇ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਹਨ।


author

Vandana

Content Editor

Related News