ਅਮਰੀਕਾ ਨੇ ਅੱਜ ਲਾਂਚ ਕੀਤਾ ‘ਸਪੇਸ ਕਮਾਂਡ’

Thursday, Aug 29, 2019 - 02:27 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਪੁਲਾੜ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਭਾਵ ਵੀਰਵਾਰ ਨੂੰ ‘ਸਪੇਸ ਕਮਾਂਡ’ ਲਾਂਚ ਕਰ ਦਿੱਤਾ। ਟਰੰਪ ਪ੍ਰਸ਼ਾਸਨ ਵੱਲੋਂ ਨਵੀਂ ਯੂ.ਐੱਸ. ਸਪੇਸ ਫੋਰਸ ਦੇ ਗਠਨ ਦੀ ਦਿਸ਼ਾ ਵਿਚ ਇਹ ਬਹੁਤ ਮਹੱਤਵਪੂਰਣ ਕਦਮ ਮੰਨਿਆ ਜਾ ਰਿਹਾ ਹੈ। ਯੂ.ਐੱਸ. ਸਪੇਸ ਫੋਰਸ ਅਮਰੀਕੀ ਫੌਜ ਦੀ 6ਵੀਂ ਸ਼ਾਖਾ ਹੋਵੇਗੀ ਜੋ ਪੁਲਾੜ ਜਗਤ ਵਿਚ ਦੇਸ਼ ਦਾ ਦਬਦਬਾ ਵਧਾਏਗੀ। ਲਾਂਚਿੰਗ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਨਸ ਵੀ ਇਸ ਖਾਸ ਪਲ ਦੇ ਗਵਾਹ ਬਣੇ। ਜੌਨ ਰੇਮੰਜ ਨੂੰ ਸਪੇਸ ਕਮਾਂਡ ਦਾ ਪਹਿਲਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ।

ਅਮਰੀਕੀ ਸਪੇਸ ਕਮਾਂਡ (SPACECOM) ਲਾਂਚਿੰਗ ਦੌਰਾਨ ਰੱਖਿਆ ਮੰਤਰੀ ਮਾਰਕ ਐਸਪਰ ਅਤੇ ਸਪੇਸਕਾਮ ਦੇ ਕਮਾਂਡਰ ਏਅਰ ਫੋਰਸ ਜਨਰਲ ਜੌਨ ਰੇਮੰਡ ਵੀ ਮੌਜੂਦ ਰਹੇ। ਅਮਰੀਕੀ ਫੌਜ ਨੇ 2009 ਵਿਚ ਅਮਰੀਕੀ ਸਾਈਬਰ ਕਮਾਂਡ ਦੀ ਸਥਾਪਨਾ ਦੇ ਬਾਅਦ ਤੋਂ ਕੋਈ ਹੋਰ ਕਮਾਂਡ ਨਹੀਂ ਬਣਾਈ ਸੀ। ਸਪੇਸਕਾਮ ਫੌਜ ਦੀ 11ਵੀਂ ਲੜਾਕੂ ਕਮਾਂਡ ਹੈ ਅਤੇ ਹਰੇਕ ਕੋਲ ਮਿਲਟਰੀ ਮੁਹਿੰਮਾਂ ਲਈ ਇਕ ਭੂਗੌਲਿਕ ਜਾਂ ਕਾਰਜਸ਼ੀਲ ਮਿਸ਼ਨ ਤੈਅ ਹੈ। 

ਸਪੇਸ ਕਮਾਂਡ ਦੇ ਲਾਂਚ ਨਾਲ ਪੁਲਾੜ ਵਿਚ ਅਮਰੀਕੀ ਫੌਜ ਦੀਆਂ ਤਕਨੀਕੀ ਸਮਰੱਥਾਵਾਂ ਦੇ ਪੁਨਰਗਠਨ ਅਤੇ ਸੁਧਾਰ ਲਈ ਦਹਾਕਿਆਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਵਿਚ ਤੇਜ਼ੀ ਆਵੇਗੀ। ਪਿਛਲੇ ਮਹੀਨੇ ਸੈਨੇਟ ਵਿਚ ਮਾਰਕ ਐਸਪਰ ਨੇ ਕਿਹਾ ਸੀ,‘‘ਮੈਨੂੰ ਲੱਗਦਾ ਹੈ ਕਿ ਸਾਨੂੰ ਯੁੱਧ ਲੜਨ ਵਾਲੇ ਡੋਮੇਨ ਦੇ ਰੂਪ ਵਿਚ ਪੁਲਾੜ ਦੇ ਖੇਤਰ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨ ਦੀ ਲੋੜ ਹੈ।’’ ਸਪੇਸਕਾਮ ਦੇ ਸਥਾਈ ਹੈੱਡਕੁਆਰਟਰ ਨੂੰ ਲੈ ਕੇ ਹਾਲੇ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ। ਭਾਵੇਂਕਿ ਮੰਨਿਆ ਜਾ ਰਿਹਾ ਹੈ ਕਿ ਇਹ ਅਲਬਾਮਾ, ਕੈਲੀਫੋਰਨੀਆ ਜਾਂ ਕੋਲੋਰਾਡੋ ਵਿਚੋਂ ਕਿਤੇ ਵੀ ਹੋ ਸਕਦਾ ਹੈ।

ਪਿਛਲੇ ਸਾਲ ਜੂਨ ਵਿਚ ਨੈਸ਼ਨਲ ਸਪੇਸ ਕੌਂਸਲ ਦੀ ਤੀਜੀ ਬੈਠਕ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ,‘‘ਮੈਂ ਰੱਖਿਆ ਮੰਤਰਾਲੇ ਨੂੰ ਤੁਰੰਤ ਅਮਰੀਕੀ ਫੌਜ ਦੀ 6ਵੀਂ ਸ਼ਾਖਾ ਦੇ ਤੌਰ ’ਤੇ ਸਪੇਸ ਫੋਰਸ ਦਾ ਗਠਨ ਕਰਨ ਲਈ ਜ਼ਰੂਰੀ ਪ੍ਰਕਿਰਿਆ ਸ਼ੁਰੂ ਕਰਨ ਦਾ ਆਦੇਸ਼ ਦਿੰਦਾਂ ਹਾਂ। ਸਪੇਸ ਫੋਰਸ Îਏਅਰ ਫੋਰਸ ਤੋਂ ਵੱਖ ਪਰ ਉਸ ਜਿਹੀ ਹੀ ਹੋਵੇਗੀ।’’ ਉਦੋਂ ਟਰੰਪ ਨੇ ਕਿਹਾ ਸੀ,‘‘ਜਦੋਂ ਗੱਲ ਅਮਰੀਕਾ ਦੀ ਸੁਰੱਖਿਆ ਦੀ ਆਉਂਦੀ ਹੈ ਤਾਂ ਸਿਰਫ ਸਪੇਸ ਵਿਚ ਸਾਡੀ ਮੌਜੂਦਗੀ ਨਹੀਂ ਹੈ, ਸਪੇਸ ਵਿਚ ਅਮਰੀਕਾ ਦਾ ਦਬਦਬਾ ਹੋਣਾ ਚਾਹੀਦਾ ਹੈ।’’ ਟਰੰਪ ਨੇ ਸਾਫ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਸਪੇਸ ਵਿਚ ਰੂਸ, ਚੀਨ ਜਾਂ ਫਿਰ ਕੋਈ ਹੋਰ ਦੇਸ਼ ਸਾਨੂੰ ਲੀਡ ਕਰੇ। 

ਮਈ ਵਿਚ ਕਾਂਗਰਸ ਦੇ ਬਜਟ ਦਫਤਰ ਵੱਲੋਂ ਕਿਹਾ ਗਿਆ ਸੀ ਕਿ ਇਕ ਸਪੇਸ ਫੋਰਸ ਦੇ ਗਠਨ ’ਤੇ ਹਰੇਕ ਸਾਲ ਪੇਂਟਾਗਨ ਦੇ ਸਾਲਾਨਾ ਬਜਟ ਵਿਚ 1 ਅਰਬ ਡਾਲਰ ਤੋਂ 2 ਅਰਬ ਡਾਲਰ ਦਾ ਵਾਧੂ ਖਰਚ ਸ਼ਾਮਲ ਹੋ ਸਕਦਾ ਹੈ। ਇਸ ਦਾ ਸ਼ੁਰਆਤੀ ਖਰਚ ਕਰੀਬ 5 ਅਰਬ ਡਾਲਰ ਤੱਕ ਹੋ ਸਕਦਾ ਹੈ।


Vandana

Content Editor

Related News