ਮਨੁੱਖੀ ਤਸਕਰੀ ਦੇ ਦੋਸ਼ੀ ਨੂੰ ਅਮਰੀਕੀ ਸਰਕਾਰ ਨੇ ਭੇਜਿਆ ਪਾਕਿਸਤਾਨ

Friday, Dec 21, 2018 - 02:51 PM (IST)

ਮਨੁੱਖੀ ਤਸਕਰੀ ਦੇ ਦੋਸ਼ੀ ਨੂੰ ਅਮਰੀਕੀ ਸਰਕਾਰ ਨੇ ਭੇਜਿਆ ਪਾਕਿਸਤਾਨ

ਨਿਊਯਾਰਕ (ਭਾਸ਼ਾ)— ਤਸਕਰੀ ਜ਼ਰੀਏ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਅਮਰੀਕਾ ਲਿਆਉਣ ਦੇ ਦੋਸ਼ੀ ਇਕ  ਪਾਕਿਸਤਾਨੀ ਨਾਗਰਿਕ ਨੂੰ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ। ਤਸਕਰੀ ਕਰ ਕੇ ਲਿਆਏ ਗਏ ਲੋਕਾਂ ਵਿਚੋਂ ਕੁਝ ਦੇ ਸਬੰਧ ਅੱਤਵਾਦੀ ਸੰਗਠਨਾਂ ਨਾਲ ਵੀ ਹੋਣ ਦਾ ਖਦਸ਼ਾ ਹੈ। ਹੋਮਲੈਂਡ ਸੁਰੱਖਿਆ ਜਾਂਚ (ਐੱਚ.ਐੱਸ.ਆਈ.) ਨੇ ਐੱਫ.ਬੀ.ਆਈ. ਨਾਲ ਮਿਲ ਕੇ ਲੋਕਾਂ ਦੀ ਤਸਕਰੀ ਦੇ ਮਾਮਲੇ ਵਿਚ ਸ਼ਰਾਫਤ ਅਲੀ ਖਾਨ (33) ਵਿਰੁੱਧ ਜਾਂਚ ਕੀਤੀ ਸੀ। ਉਸ ਮਗਰੋਂ ਸੋਮਵਾਰ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਦੇਸ਼ ਤੋਂ ਬਾਹਰ ਭੇਜ ਦਿੱਤਾ। 

ਸ਼ਰਾਫਤ ਨੂੰ ਬੁੱਧਵਾਰ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਤਸਕਰੀ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਖਣ ਅਤੇ ਮੱਧ ਅਮਰੀਕਾ ਲਿਆਉਣ ਵਾਲੇ ਗਿਰੋਹ ਦੀ ਜਾਂਚ ਐੱਫ.ਬੀ.ਆਈ. ਨੇ ਐੱਚ.ਐੱਸ.ਆਈ. ਨਿਊਯਾਰਕ ਨਾਲ ਮਿਲ ਕੇ ਮਾਰਚ 2014 ਵਿਚ ਸ਼ੁਰੂ ਕੀਤੀ ਸੀ। ਦੋਹਾਂ ਏਜੰਸੀਆਂ ਨੇ ਸਾਲ 2014-16 ਵਿਚਕਾਰ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਸ਼ਰਾਫਤ ਦੀ ਪਛਾਣ ਆਪਣੇ ਤਸਕਰ ਦੇ ਰੂਪ ਵਿਚ ਕੀਤੀ ਸੀ। ਜਾਂਚ ਵਿਚ ਪਤਾ ਚੱਲਿਆ ਕਿ ਸ਼ਰਾਫਤ ਅਤੇ ਉਸ ਦੇ ਸਾਥੀਆਂ ਨੇ ਅਮਰੀਕਾ ਲਿਆਉਣ ਲਈ ਹਰ ਵਿਅਕਤੀ ਤੋਂ 3,000 ਡਾਲਰ ਤੋਂ ਲੈ ਕੇ 15,000 ਡਾਲਰ ਤੱਕ ਦੀ ਰਾਸ਼ੀ ਲਈ।


author

Vandana

Content Editor

Related News