ਈਸ਼ਵਰ ਚਾਹੁੰਦਾ ਹੈ ਕਿ ਟਰੰਪ ਰਾਸ਼ਟਰਪਤੀ ਬਣਨ : ਵ੍ਹਾਈਟ ਹਾਊਸ
Thursday, Jan 31, 2019 - 09:41 AM (IST)

ਵਾਸ਼ਿੰਗਟਨ (ਭਾਸ਼ਾ)— ਵ੍ਹਾਈਟ ਹਾਊਸ ਵਿਚ ਟਰੰਪ ਦੀ ਬੁਲਾਰਨ ਸਾਰਾ ਸੈਂਡਰਸ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੋਧੀਆਂ ਦੀ ਕੋਈ ਕਮੀ ਨਹੀਂ। ਪਰ ਉਨ੍ਹਾਂ ਨੂੰ ਈਸ਼ਵਰ ਦਾ ਸਮਰਥਨ ਹਾਸਲ ਹੈ। ਕ੍ਰਿਸ਼ਚੀਅਨ ਬ੍ਰਾਡਕਾਸਟਿੰਗ ਨੈੱਟਵਰਕ ਵੱਲੋਂ ਪ੍ਰਸਾਰਿਤ ਇਕ ਇੰਟਰਵਿਊ ਵਿਚ ਸੈਂਡਰਸ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਈਸ਼ਵਰ ਚਾਹੁੰਦਾ ਹੈ ਕਿ ਅਸੀਂ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਭੂਮਿਕਾਵਾਂ ਨਿਭਾਈਏ। ਮੈਨੂੰ ਇਹ ਵੀ ਲੱਗਦਾ ਹੈ ਕਿ ਉਹ ਚਾਹੁੰਦਾ ਹੈ ਕਿ ਡੋਨਾਲਡ ਟਰੰਪ ਮੁੜ ਰਾਸ਼ਟਰਪਤੀ ਬਣਨ।'' ਇਕ ਸਮਾਚਾਰ ਏਜੰਸੀ ਦੇ ਪੱਤਰਕਾਰ ਡੇਵਿਡ ਬ੍ਰਾਡੀ ਨੇ ਇੰਟਰਵਿਊ ਰਿਕਾਰਡ ਕਰਨ ਦੇ ਬਾਅਦ ਸੈਂਡਰਸ ਦੇ ਦਾਅਵੇ ਨੂੰ ਟਵੀਟ ਕੀਤਾ।