ਅਮਰੀਕਾ : ਲੁਈਸਵਿਲੇ ਨੇ 3 ਸਤੰਬਰ ਨੂੰ ''ਸਨਾਤਨ ਧਰਮ ਦਿਵਸ'' ਵਜੋਂ ਕੀਤਾ ਘੋਸ਼ਿਤ
Thursday, Sep 07, 2023 - 12:51 PM (IST)
ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨੀਂ ਕੇਂਟਕੀ ਸੂਬੇ ਦੇ ਲੁਈਸਵਿਲੇ ਸ਼ਹਿਰ ਦੇ ਮੇਅਰ ਨੇ 3 ਸਤੰਬਰ ਨੂੰ ਸਨਾਤਨ ਧਰਮ ਦਿਵਸ ਵਜੋਂ ਘੋਸ਼ਿਤ ਕੀਤਾ। ਭਾਰਤ ਵਿੱਚ ਸਨਾਤਨ ਧਰਮ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਹੰਗਾਮੇ ਦਰਮਿਆਨ ਅਮਰੀਕਾ ਦੇ ਇਸ ਸ਼ਹਿਰ ਨੇ 3 ਸਤੰਬਰ ਨੂੰ ਸਨਾਤਨ ਧਰਮ ਦਿਵਸ ਵਜੋਂ ਘੋਸ਼ਿਤ ਕੀਤਾ। ਇਸ ਦਾ ਐਲਾਨ ਸ਼ਹਿਰ ਦੇ ਮੇਅਰ ਨੇ ਕੀਤਾ। ਲੁਈਸਵਿਲੇ (ਕੇਂਟਕੀ) ਦੇ ਮੇਅਰ ਅਤੇ ਡਿਪਟੀ ਮੇਅਰ ਬਾਰਬਰਾ ਸੈਕਸਟਨ ਸਮਿਥ ਨੇ ਮੇਅਰ ਕ੍ਰੇਗ ਗ੍ਰੀਨਬਰਗ ਦੀ ਤਰਫੋਂ ਲੁਈਸਵਿਲੇ ਦੇ ਕੈਂਟਕੀ ਦੇ ਹਿੰਦੂ ਮੰਦਰ ਵਿਖੇ ਮਹਾਕੁੰਭ ਅਭਿਸ਼ੇਕਮ ਤਿਉਹਾਰ ਦੌਰਾਨ ਇਸ ਦੀ ਅਧਿਕਾਰਤ ਘੋਸ਼ਣਾ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਪੰਜਾਬੀ ਟਰੱਕ ਡਰਾਈਵਰ ਨੇ ਗੱਡੀਆਂ ਨੂੰ ਮਾਰੀ ਜ਼ੋਰਦਾਰ ਟੱਕਰ, ਹੋਈ ਜੇਲ੍ਹ
ਇਸ ਸਮਾਗਮ ਵਿੱਚ ਜਿੰਨਾਂ ਲੋਕਾਂ ਨੇ ਸ਼ਿਰਕਤ ਕੀਤੀ, ਉਹਨਾਂ ਵਿੱਚ ਆਰਟ ਆਫ਼ ਲਿਵਿੰਗ ਦੇ ਚੇਅਰਮੈਨ ਅਤੇ ਅਧਿਆਤਮਿਕ ਆਗੂ ਚਿਦਾਨੰਦ ਸਰਸਵਤੀ ਅਤੇ ਭਗਵਤੀ ਸਰਸਵਤੀ ਦੇ ਨਾਲ-ਨਾਲ ਲੈਫਟੀਨੈਂਟ ਗਵਰਨਰ ਜੈਕਲੀਨ ਕੋਲਮੈਨ, ਡਿਪਟੀ ਚੀਫ਼ ਆਫ਼ ਸਟਾਫ਼ ਕੀਸ਼ਾ ਡੋਰਸੀ ਅਤੇ ਹੋਰ ਅਧਿਆਤਮਿਕ ਆਗੂ ਅਤੇ ਪਤਵੰਤੇ ਲੋਕ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।