ਅਮਰੀਕਾ : ਯੌਨ ਸ਼ੋਸ਼ਣ ਦੇ ਦੋਸ਼ ''ਚ ਭਾਰਤੀ ਪਾਦਰੀ ਨੂੰ 6 ਸਾਲ ਦੀ ਜੇਲ
Saturday, Mar 30, 2019 - 02:07 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਨਾਬਾਲਗਾ ਦਾ ਯੌਨ ਸ਼ੋਸ਼ਣ ਕਰਨ ਦੇ ਜ਼ੁਰਮ ਵਿਚ ਭਾਰਤ ਦੇ ਸਾਬਕਾ ਰੋਮਨ ਕੈਥੋਲਿਕ ਪਾਦਰੀ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਜੌਨ ਪ੍ਰਵੀਨ (38) ਨੇ ਰੈਪਿਡ ਸਿਟੀ ਚਰਚ ਵਿਚ 13 ਸਾਲਾ ਕੁੜੀ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਫਰਵਰੀ ਵਿਚ ਸਵੀਕਾਰ ਕੀਤਾ ਸੀ।
ਜੱਜ ਸਟੀਵਨ ਮੈਂਡਲ ਨੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ। ਮੈਂਡਲ ਨੇ ਕਿਹਾ ਕਿ ਪ੍ਰਵੀਨ ਦੇ ਅਪਰਾਧ ਲਈ ਇਹ ਸਜ਼ਾ ਕਾਫੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਵੀਨ ਨੂੰ 3 ਸਾਲ ਬਾਅਦ ਪੈਰੋਲ ਮਿਲ ਸਕਦੀ ਹੈ। ਇਸ ਸਜ਼ਾ ਵਿਚ ਜੇਲ ਵਿਚ ਕੱਟੇ 178 ਦਿਨ ਵੀ ਸ਼ਾਮਲ ਹਨ। ਇਸਤਗਾਸਾ ਪੱਖ ਨੇ ਪ੍ਰਵੀਨ ਲਈ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਦੀ ਮੰਗ ਕੀਤੀ ਸੀ।