ਅਮਰੀਕਾ ਦੇ ਆਸਮਾਨ ''ਚ ਲੱਗਿਆ ਜਾਮ, ਉਡਾਣਾਂ ਨੇ ਤੋੜਿਆ ਰਿਕਾਰਡ

Friday, Dec 27, 2019 - 05:46 PM (IST)

ਅਮਰੀਕਾ ਦੇ ਆਸਮਾਨ ''ਚ ਲੱਗਿਆ ਜਾਮ, ਉਡਾਣਾਂ ਨੇ ਤੋੜਿਆ ਰਿਕਾਰਡ

ਵਾਸ਼ਿੰਗਟਨ (ਬਿਊਰੋ): ਕ੍ਰਿਸਮਸ ਮੌਕੇ ਅਮਰੀਕਾ ਵਿਚ ਇਕ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ 21 ਦਸੰਬਰ ਤੋਂ ਲੈ ਕੇ 1 ਜਨਵਰੀ ਤੱਕ ਛੁੱਟੀਆਂ ਹੁੰਦੀਆਂ ਹਨ। ਇਸ ਮੌਕੇ ਲੱਖਾਂ ਦੀ ਗਿਣਤੀ ਵਿਚ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦੇ ਹਨ। ਅਮਰੀਕਾ ਵਿਚ 16 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ 24 ਤੋਂ 26 ਦਸੰਬਰ ਦੇ ਵਿਚ ਕੁੱਲ 70 ਲੱਖ ਲੋਕਾਂ ਨੇ ਉਡਾਣ ਭਰੀ। ਅਮੇਰਿਕਨ ਆਟੋਮੋਬਾਈਲ ਐਸੋਸੀਏਸ਼ਨ ਦੇ ਮੁਤਾਬਕ,''ਅਮਰੀਕਾ ਵਿਚ ਇਸ ਸਮੇਂ ਹਰ ਵੇਲੇ 12 ਹਜ਼ਾਰ ਤੋਂ ਵੱਧ ਜਹਾਜ਼ ਆਸਮਾਨ ਵਿਚ ਉੱਡ ਰਹੇ ਹਨ।'' ਮਤਲਬ ਇਹ ਜਹਾਜ਼ 21 ਦਸੰਬਰ ਤੋਂ 1 ਜਨਵਰੀ ਤੱਕ 70 ਲੱਖ ਲੋਕਾਂ ਨੂੰ ਉਡਾਣ ਸੇਵਾਵਾਂ ਦੇਣਗੇ। ਇਹ ਗਿਣਤੀ ਪਿਛਲੇ ਸਾਲ ਨਾਲੋਂ 4.9  ਫੀਸਦੀ ਜ਼ਿਆਦਾ ਹੈ। 

PunjabKesari

ਅਮਰੀਕੀ ਉਪ ਮਹਾਦੀਪ ਤੋਂ ਕਰੀਬ 10.40 ਕਰੋੜ ਲੋਕ 21 ਦਸੰਬਰ ਤੋਂ 1 ਜਨਵਰੀ ਤੱਕ ਛੁੱਟੀਆਂ ਮਨਾਉਣਗੇ। ਇਹ ਗਿਣਤੀ ਪਿਛਲੀ ਵਾਰੀ ਨਾਲੋਂ ਕਰੀਬ 3.8 ਫੀਸਦੀ ਜ਼ਿਆਦਾ ਹੈ। ਐਸੋਸੀਏਸ਼ਨ ਮੁਤਾਬਕ ਅਮਰੀਕਾ ਵਿਚ ਇਨੀਂ ਦਿਨੀਂ ਛੁੱਟੀਆਂ ਵਿਚ ਆਉਣ-ਜਾਣ ਲਈ ਆਪਣੀ ਕਾਰ ਦੀ ਵਰਤੋਂ ਕਰਨ ਵਾਲੇ ਲੋਕ ਵੀ ਘੱਟ ਨਹੀਂ ਹਨ। ਕਰੀਬ 39 ਲੱਖ ਲੋਕ ਆਪਣੀਆਂ ਕਾਰਾਂ ਜ਼ਰੀਏ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਗੇ। ਇਹ ਗਿਣਤੀ ਪਿਛਲੇ ਸਾਲ ਤੋਂ 3.9 ਫੀਸਦੀ ਜ਼ਿਆਦਾ ਹੈ। ਐਸੋਸੀਏਸ਼ਨ ਨੇ ਅੱਗੇ ਦੱਸਿਆ ਕਿ ਅਮਰੀਕਾ ਵਿਚ ਕਰੀਬ 38.10 ਲੋਕ ਟਰੇਨਾਂ, ਬੱਸਾਂ ਅਤੇ ਕਰੂਜ਼ ਸ਼ਿਪ ਦੀ ਵਰਤੋਂ ਕਰਕੇ ਆਪਣੀਆਂ ਛੁੱਟੀਆਂ ਮਨਾਉਣਗੇ।
 


author

Vandana

Content Editor

Related News