ਅਮਰੀਕਾ ''ਚ ਭਾਰਤੀ ਮੂਲ ਦਾ ਸ਼ਖ਼ਸ ਬਣਿਆ ਨਸਲੀ ਸਲਾਹਕਾਰ ਬੋਰਡ ਦਾ ਮੈਂਬਰ
Tuesday, Apr 25, 2023 - 01:41 PM (IST)
ਨਿਊਯਾਰਕ (ਅਨਸ)- ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਸ ਨੇ ਨਸਲੀ ਨਿਆਂਂ ਚਾਰਟਰ ਸੋਧਾਂ ਦੇ ਐਗਜ਼ੀਕਿਊਸ਼ਨ ’ਤੇ ਇਕ ਨਵਗਠਿਤ ਸਲਾਹਕਾਰ ਬੋਰਡ ਵਿਚ ਭਾਰਤੀ-ਅਮਰੀਕੀ ਉਦੈ ਤਾਂਬਰ ਨੂੰ ਨਿਯੁਕਤ ਕੀਤਾ ਹੈ। 15 ਮੈਂਬਰੀ ਸਲਾਹਕਾਰ ਬੋਰਡ ਇਹ ਯਕੀਨੀ ਬਣਾਉਣ ਵਿਚ ਮਦਦ ਕਰੇਗਾ ਕਿ ਸ਼ਹਿਰ ਨਵੀਨਤਾ, ਨਸਲੀ ਸਮਾਨਤਾ ਦੇ ਕਾਰਜ ਵਿਚ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖੇ ਅਤੇ ਨਵੀਆਂ ਚਾਰਟਰ ਤਬਦੀਲੀਆਂ ਮੁਤਾਬਕ ਕੰਮ ਕਰੇ ਤਾਂਬਰ ਮੌਜੂਦਾ ਸਮੇਂ ਵਿਚ ਨਿਊਯਾਰਕ ਜੂਨੀਅਰ ਟੈਨਿਸ ਐਂਡ ਲਰਨਿੰਗ ਦੇ ਪ੍ਰਧਾਨ ਅਤੇ ਸੀ. ਈ. ਓ. ਹਨ ਜੋ ਦੇਸ਼ ਵਿਚ ਸਭ ਤੋਂ ਵੱਡਾ ਗੈਰ-ਲਾਭਕਾਰੀ ਯੁਵਾ ਟੈਨਿਸ ਅਤੇ ਸਿੱਖਿਆ ਪ੍ਰੋਗਰਾਮ ਹੈ ਅਤੇ ਕੇ. ਜੀ. ਤੋਂ 12ਵੀਂ ਜਮਾਤ ਤੱਕ ਦੇ ਨਿਊਯਾਰਕ ਦੇ 85,000 ਵਿਦਿਆਰਥੀਆਂ ਨੂੰ ਸੇਵਾਵਾਂ ਦੇ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਐੱਨਜੈੱਕ ਡੇਅ ਮੌਕੇ ਭਾਰਤੀ ਭਾਈਚਾਰੇ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।