ਅਮਰੀਕਾ : ਹੋਟਲ ''ਚ ਲੱਗੀ ਅੱਗ, 250 ਲੋਕ ਕੱਢੇ ਗਏ ਸੁਰੱਖਿਅਤ

Thursday, Dec 26, 2019 - 11:28 AM (IST)

ਅਮਰੀਕਾ : ਹੋਟਲ ''ਚ ਲੱਗੀ ਅੱਗ, 250 ਲੋਕ ਕੱਢੇ ਗਏ ਸੁਰੱਖਿਅਤ

ਵਾਸ਼ਿੰਗਟਨ (ਵਾਰਤਾ): ਅਮਰੀਕੀ ਸੂਬੇ ਮਿਨੇਸੋਟਾ ਦੇ ਮਿੰਨੇਪੋਲਿਸ ਵਿਚ ਵੀਰਵਾਰ ਤੜਕਸਾਰ ਇਕ ਹੋਟਲ ਵਿਚ ਅੱਗ ਲੱਗ ਗਈ। ਘਟਨਾ ਦੇ ਬਾਅਦ ਤਕਰੀਬਨ 250 ਲੋਕਾਂ ਨੂੰ ਬਾਹਰ ਕੱਢਿਆ ਗਿਆ ਜਦਕਿ 3 ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਭਰਤੀ ਕਰਵਾਇਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ 3 ਮੰਜ਼ਿਲਾ ਹੋਟਲ ਫ੍ਰਾਂਸਿਸ ਡ੍ਰੇਕ ਦੀ ਇਮਾਰਤ ਵਿਚ ਤੜਕਸਾਰ 3 ਵਜੇ ਅੱਗ ਲੱਗ ਗਈ।

ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਨੇੜੇ ਰਹਿਣ ਵਾਲੇ ਕਰੀਬ 250 ਲੋਕਾਂ ਨੂੰ ਦੂਜੀ ਜਗ੍ਹਾ ਲਿਜਾਇਆ ਗਿਆ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੌਰਾਨ ਬੇਹੋਸ਼ ਹੋਏ 3 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਦਕਿ 7 ਲੋਕਾਂ ਦਾ ਇਲਾਜ ਮੌਕੇ 'ਤੇ ਕੀਤਾ ਗਿਆ। ਹੋਟਲ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ।ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।


author

Vandana

Content Editor

Related News