ਸਮਲਿੰਗੀ ਜੋੜੇ ਨੇ ਰਚਿਆ ਇਤਿਹਾਸ, ਭਰੂਣ ਨੂੰ ਵਾਰੀ-ਵਾਰੀ ਗਰਭ ''ਚ ਰੱਖ ਦਿੱਤਾ ਬੱਚੇ ਨੂੰ ਜਨਮ

Tuesday, Oct 30, 2018 - 11:14 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਇਕ ਸਮਲਿੰਗੀ ਜੋੜੇ ਨੇ ਵਾਰੀ-ਵਾਰੀ ਆਪਣੇ ਗਰਭ ਵਿਚ ਭਰੂਣ ਨੂੰ ਪਾਲ ਕੇ ਬੱਚੇ ਨੂੰ ਜਨਮ ਦਿੱਤਾ। ਇਹ ਸੰਭਵ ਤੌਰ 'ਤੇ ਦੁਨੀਆ ਦਾ ਪਹਿਲਾ ਅਜਿਹਾ ਮਾਮਲਾ ਹੈ ਜਦੋਂ ਇਕ ਬੱਚਾ ਦੋ ਔਰਤਾਂ ਦੇ ਗਰਭ ਵਿਚ ਪਲਿਆ ਹੋਵੇ। ਇਸ ਜੋੜੇ ਨੇ ਬੱਚੇ ਦੇ ਜਨਮ ਲਈ ਆਈ.ਵੀ.ਐੱਫ. ਟ੍ਰੀਟਮੈਂਟ ਦਾ ਸਹਾਰਾ ਲਿਆ। 

PunjabKesari

ਇਕ ਅੰਗਰੇਜ਼ੀ ਅਖਬਾਰ ਦੀ ਰਿਪਰੋਟ ਮੁਤਾਬਕ ਟੈਕਸਾਸ ਵਿਚ ਰਹਿਣ ਵਾਲੀ ਐਸ਼ਲੇ ਅਤੇ ਬਲਿਸ ਕਾਲਟਰ ਨੇ ਇਸ ਲਈ 8500 ਡਾਲਰ ਖਰਚ ਕੀਤੇ। ਬੱਚੇ ਦੇ ਜਨਮ ਲਈ ਅੰਡਾ 36 ਸਾਲਾ ਬਲਿਸ ਤੋਂ ਲਿਆ ਗਿਆ ਅਤੇ ਲੈਬ ਵਿਚ ਡੋਨਰ ਦੇ ਸਪਰਮ ਨਾਲ ਫਰਟੀਲਾਈਜ਼ ਕੀਤਾ ਗਿਆ। ਇਸ ਮਗਰੋਂ ਭਰੂਣ ਬਲਿਸ ਦੇ ਗਰਭ ਵਿਚ ਪਾਇਆ ਗਿਆ। ਪਰ ਬਲਿਸ ਬੱਚੇ ਨੂੰ ਗਰਭ ਵਿਚ ਰੱਖਣਾ ਨਹੀਂ ਚਾਹੁੰਦੀ ਸੀ। ਇਸ ਲਈ ਭਰੂਣ ਨੂੰ ਕੱਢ ਕੇ 28 ਸਾਲਾ ਐਸ਼ਲੇ ਦੇ ਗਰਭ ਵਿਚ ਰੱਖਿਆ ਗਿਆ। 

PunjabKesari

ਇਸ ਸਾਲ ਜੂਨ ਵਿਚ ਐਸ਼ਲੇ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਜਾਣਕਾਰੀ ਮੁਤਾਬਕ ਦੋਹਾਂ ਔਰਤਾਂ ਦੀ ਮੁਲਾਕਾਤ 6 ਸਾਲ ਪਹਿਲਾਂ ਹੋਈ ਸੀ ਅਤੇ ਉਨ੍ਹਾਂ ਨੇ ਜੂਨ 2015 ਵਿਚ ਵਿਆਹ ਕਰ ਲਿਆ। ਦੋਵੇ ਮਾਂ ਬਣਨਾ ਚਾਹੁੰਦੀਆਂ ਸਨ। ਪਰ ਸਮਲਿੰਗੀ ਹੋਣ ਕਾਰਨ ਉਹ ਗਰਭਵਤੀ ਨਹੀਂ ਸੀ ਹੋ ਸਕਦੀਆਂ। ਇਸ ਲਈ ਉਨ੍ਹਾਂ ਨੇ ਆਈ.ਵੀ.ਐੱਫ. ਤਕਨੀਕ ਦਾ ਸਹਾਰਾ ਲਿਆ।


Related News