ਅਮਰੀਕਾ : ਸਾਬਕਾ ਚੋਟੀ ਦੇ FBI ਏਜੰਟ ਨੂੰ 4 ਸਾਲ ਦੀ ਜੇਲ੍ਹ ਦੀ ਸਜ਼ਾ

Sunday, Dec 17, 2023 - 02:51 PM (IST)

ਅਮਰੀਕਾ : ਸਾਬਕਾ ਚੋਟੀ ਦੇ FBI ਏਜੰਟ ਨੂੰ 4 ਸਾਲ ਦੀ ਜੇਲ੍ਹ ਦੀ ਸਜ਼ਾ

ਨਿਊਯਾਰਕ (ਰਾਜ ਗੋਗਨਾ)- ਇੱਕ ਸਾਬਕਾ ਉੱਚ-ਰੈਂਕਿੰਗ ਐਫ.ਬੀ.ਆਈ ਏਜੰਟ ਨੂੰ ਅਮਰੀਕਾ ਵਿੱਚ ਇੱਕ ਰੂਸੀ ਅਲੀਗਾਰਚ ਨਾਲ ਮਿਲੀ ਭੁਗਤ ਕਰਨ ਲਈ 4 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ। ਚਾਰਲਸ ਮੈਕਗੋਨੀਗਲ ਨਾਮੀ ਅਧਿਕਾਰੀ, ਜੋ ਕਿ ਬਿਊਰੋ ਦੇ ਨਿਊਯਾਰਕ ਫੀਲਡ ਆਫਿਸ ਵਿੱਚ ਇੱਕ ਕਾਊਂਟਰ ਇੰਟੈਲੀਜੈਂਸ ਅਫਸਰ ਸੀ, ਨੂੰ ਸਤੰਬਰ ਵਿੱਚ ਇੱਕ ਸਾਜ਼ਿਸ਼ ਦੇ ਦੋਸ਼ ਵਿੱਚ ਦੋਸ਼ੀ ਮੰਨਿਆ ਗਿਆ। ਉਸਦੇ ਵਕੀਲਾਂ ਨੇ ਅਦਾਲਤ ਵਿੱਚ ਜੇਲ੍ਹ ਦੀ ਕੋਈ ਮਿਆਦ ਨਾ ਹੋਣ ਦੀ ਬੇਨਤੀ ਕੀਤੀ ਸੀ ਕਿਉਂਕਿ ਉਸਨੇ ਰੂਸੀ ਅਲੀਗਾਰਚ ਓਲੇਗ ਡੇਰਿਪਾਸਕਾ ਨਾਲ ਜਵਾਬੀ ਜਾਸੂਸੀ ਕਾਰਵਾਈਆਂ ਵਿੱਚ ਕੰਮ ਕੀਤਾ ਸੀ, ਉਹ ਵੀ ਯੂ.ਐਸ. ਦੀ ਤਰਫੋਂ। 

ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਚਾਰਲਸ ਮੈਕਗੋਨੀਅਕ ਨੇ ਜੱਜ ਨੂੰ ਕਿਹਾ,"ਮੈਂ ਇੱਕ ਅਪਰਾਧ ਕੀਤਾ ਹੈ ਅਤੇ ਇੱਕ ਸਾਬਕਾ ਐਫ.ਬੀ.ਆਈ ਸਪੈਸ਼ਲ ਏਜੰਟ ਵਜੋਂ ਇਹ ਮੈਨੂੰ ਬਹੁਤ ਜ਼ਿਆਦਾ ਭਾਵਨਾਤਮਕ ਅਤੇ ਸਰੀਰਕ ਦਰਦ ਦਾ ਅਹਿਸਾਸ ਕਰਾਉਂਦਾ ਹੈ। ਮੈਂ ਅੱਜ ਤੁਹਾਡੇ ਸਾਹਮਣੇ ਡੂੰਘੇ ਪਛਤਾਵੇ ਦੀ ਭਾਵਨਾ ਨਾਲ ਅਦਾਲਤ ਵਿੱਚ ਖੜ੍ਹਾ ਹਾਂ।'' ਪ੍ਰੰਤੂ ਵਕੀਲਾਂ ਨੇ ਲੰਮੀ ਕੈਦ ਦੀ ਸਜ਼ਾ ਤੋਂ ਬਿਨਾਂ ਸਜ਼ਾ ਲਈ ਪਟੀਸ਼ਨ ਦਾਇਰ ਕੀਤੀ। ਬਚਾਅ ਪੱਖ ਦੇ ਅਟਾਰਨੀ ਸੇਠ ਡੂਚਾਰਮੇ ਨੇ ਕਿਹਾ, “ਉਸ ਕੋਲੋ ਸਭ ਕੁਝ ਅਚਾਨਕ ਹੋਇਆ ਹੈ।''

ਪੜ੍ਹੋ ਇਹ ਅਹਿਮ ਖ਼ਬਰ-ਲੀਬੀਆ ਦੇ ਸਮੁੰਦਰ ਤੱਟ 'ਤੇ ਵੱਡਾ ਹਾਦਸਾ, ਔਰਤਾਂ-ਬੱਚਿਆਂ ਸਮੇਤ 61 ਪ੍ਰਵਾਸੀਆਂ ਦੀ ਮੌਤ

ਰਿਟਾਇਰਡ ਐਫ.ਬੀ.ਆਈ ਵਿਸ਼ੇਸ਼ ਏਜੰਟ ਨੇ ਬਿਊਰੋ ਤੋਂ ਜਾਣਕਾਰੀ ਛੁਪਾਉਣ ਦਾ ਦੋਸ਼ੀ ਵੀ ਮੰਨਿਆ। ਦੋਸ਼ੀ ਐਫ.ਬੀ.ਆਈ ਏਜੰਟ ਨੇ ਰੂਸੀ ਅਲੀਗਾਰਚ ਨਾਲ ਕੰਮ ਕਰਨ ਤੇ ਪਾਬੰਦੀਆਂ ਤੋਂ ਬਚਣ ਲਈ ਦੋਸ਼ੀ ਮੰਨਿਆ। ਸਾਬਕਾ ਐਫ.ਬੀ.ਆਈ ਏਜੰਟ, ਦੁਭਾਸ਼ੀਏ ਨੂੰ ਰੂਸੀ ਅਲੀਗਾਰਚ ਦੀ ਮਦਦ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਹੋਰ ਵਕੀਲਾਂ ਨੇ ਜੱਜ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਕਾਨੂੰਨ ਲਾਗੂ ਕਰਨ ਅਤੇ ਕਾਊਂਟਰ ਇੰਟੈਲੀਜੈਂਸ ਵਿੱਚ ਉਸ ਦੇ 22 ਸਾਲਾਂ ਦੇ ਕਰੀਅਰ ਦੌਰਾਨ ਦੇਸ਼ ਲਈ ਮੈਕਗੋਨੀਗਲ ਦੀ "ਅਸਾਧਾਰਨ ਸੇਵਾ" 'ਤੇ ਵੀ ਵਿਚਾਰ ਕਰਨ ਲਈ ਕਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


 


author

Vandana

Content Editor

Related News