ਜੋਅ ਬਿਡੇਨ ਨੇ ਡੋਨਾਲਡ ਟਰੰਪ ''ਤੇ ਵਿੰਨ੍ਹਿਆ ਨਿਸ਼ਾਨਾ
Sunday, Nov 17, 2019 - 05:34 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਦੋਂ ਤੱਕ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ ਉਦੋਂ ਤੱਕ ਦੇਸ਼ ਦੀ ਸੁਰੱਖਿਆ ਅਤੇ ਭਵਿੱਖ ਖਤਰੇ ਵਿਚ ਹੈ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਬਣਨ ਦੇ ਦਾਅਵੇਦਾਰ ਬਿਡੇਨ ਨੇ ਕਿਹਾ,''ਜਦੋਂ ਤੱਕ ਟਰੰਪ ਇੱਥੇ ਹਨ ਉਦੋਂ ਤੱਕ ਦੇਸ਼ ਦੇ ਲਈ ਅਸੀਂ ਜਿਹੜੀ ਗੱਲ ਅਤੇ ਜਿਹੜੇ ਮਾਮਲਿਆਂ ਦੀ ਚਿੰਤਾ ਕਰਦੇ ਹਾਂ ਉਨ੍ਹਾਂ ਨੂੰ ਲੈ ਕੇ ਅਨਿਸ਼ਚਿਤਤਾ ਹੈ।''
ਨੇਵਾਦਾ ਡੈਮੋਕ੍ਰੈਟਿਕ ਪਾਰਟੀ ਕੌਕਸ ਲਈ 100 ਦਿਨ ਤੋਂ ਘੱਟ ਸਮਾਂ ਬਚਿਆ ਹੈ। ਬਿਡੇਨ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਉਮੀਦਵਾਰ ਬਣਨ ਦੇ ਮਜ਼ਬੂਤ ਦਾਅਵੇਦਾਰ ਹਨ। ਲਾਸ ਵੇਗਾਸ ਵਿਚ ਆਯੋਜਿਤ ਇਕ ਪ੍ਰਚਾਰ ਮੁਹਿੰਮ ਵਿਚ ਬਿਡੇਨ ਨੇ ਗਰੀਬੀ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਘੱਟੋ-ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਇਸ ਦੌਰਾਨ ਸੂਬੇ ਵਿਚ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਪ੍ਰਮੁੱਖ ਐਡਮ ਲਕਜੌਲਟ ਨੇ ਬਿਡੇਨ ਦੇ ਬਾਰੇ ਵਿਚ ਕਿਹਾ ਕਿ ੲ੍ਯੲ੍ਯ ਵਿਚ ਵੋਟਰ ਬਿਡੇਨ ਅਤੇ ਅਮਰੀਕਾ ਲਈ ਡੈਮੋਕ੍ਰੈਟਿਕ ਅਤੀ ਉਦਾਰਵਾਦੀ ਨਜ਼ਰੀਏ ਨੂੰ ਅਸਵੀਕਾਰ ਕਰ ਦੇਣਗੇ ਅਤੇ ਇਸ ਦੀ ਬਜਾਏ ਸੁਤੰਤਰਤਾ ਅਤੇ ਆਰਥਿਕ ਵਿਕਾਸ ਨੂੰ ਚੁਣਨਗੇ।