ਟਰੰਪ ਨੇ ਮੂਲਰ ਦੀ ਰਿਪੋਰਟ ''ਤੇ ਕਿਹਾ- ''ਗੇਮ ਓਵਰ''

Friday, Apr 19, 2019 - 11:50 AM (IST)

ਟਰੰਪ ਨੇ ਮੂਲਰ ਦੀ ਰਿਪੋਰਟ ''ਤੇ ਕਿਹਾ- ''ਗੇਮ ਓਵਰ''

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ ਜਾਂਚ ਵਿਚ ਆਪਣੇ ਵਿਰੁੱਧ ਕੁਝ ਸਾਬਤ ਨਾ ਹੋਣ 'ਤੇ ਐੱਚ.ਬੀ.ਓ. ਦੀ ਮਸ਼ਹੂਰ ਫੰਤਾਸੀ ਸੀਰੀਜ਼ 'ਗੇਮ ਆਫ ਥ੍ਰੋਨਸ' ਦੇ ਸਟਾਈਲ ਵਿਚ ਫਿਰ ਇਕ ਪੋਸਟਰ ਜਾਰੀ ਕੀਤਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਗੇਮ ਓਵਰ''।

 

ਇਸ ਪੋਸਟਰ ਵਿਚ ਟਰੰਪ ਨੂੰ ਪਿੱਛਿਓਂ ਦੀ ਦਿਖਾਇਆ ਗਿਆ ਹੈ। ਇਸ ਵਿਚ ਉਹ ਆਪਣਾ ਟਰੇਡਮਾਰਕ ਕਾਲਾ ਓਵਰਕੋਟ ਪਹਿਨੇ ਦਿੱਸ ਰਹੇ ਹਨ। ਪਿੱਠਭੂਮੀ ਵਿਚ ਹਲਕੀ ਧੁੰਦ ਹੈ। ਪੋਸਟਰ ਵਿਚ ਲਿਖਿਆ ਹੈ,''ਕੋਈ ਮਿਲੀਭਗਤ ਨਹੀਂ, ਕੋਈ ਰੁਕਾਵਟ ਨਹੀਂ। ਨਫਰਤ ਕਰਨ ਵਾਲਿਆਂ ਅਤੇ ਕੱਟੜਵਾਦੀ ਖੱਬੇ ਪੱਖੀ ਡੈਮੋਕ੍ਰੇਟਸ ਲਈ ਖੇਲ ਖਤਮ।'' ਇਸ ਤੋਂ ਪਹਿਲਾਂ ਟਰੰਪ ਨੇ ਈਰਾਨ ਵਿਰੁੱਧ ਪਾਬੰਦੀਆਂ ਦੇ ਐਲਾਨ ਵਾਲਾ ਅਜਿਹਾ ਹੀ ਇਕ ਪੋਸਟਰ ਜਾਰੀ ਕੀਤਾ ਸੀ।


author

Vandana

Content Editor

Related News