ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ

01/21/2019 11:59:52 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ। ਇਨ੍ਹਾਂ ਲੋਕਾਂ ਨੇ ਟਰੰਪ ਦੀਆਂ ਨੀਤੀਆਂ ਵਿਰੁੱਧ ਅਤੇ ਮਹਿਲਾ ਅਧਿਕਾਰਾਂ ਦੇ ਸਮਰਥਨ ਵਿਚ ਤੀਜੇ ਸਾਲਾਨਾ ਮਹਿਲਾ ਮਾਰਚ ਵਿਚ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਅਤੇ ਲੱਗਭਗ 300 ਹੋਰ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤਾ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਆਯੋਜਕਾਂ ਨੂੰ ਇਸ ਮਾਰਚ ਵਿਚ ਬਹੁਤ ਸਾਰੇ ਲੋਕਾਂ ਦੇ ਸ਼ਾਮਲ ਹੋਣ ਦੀ ਆਸ ਸੀ ਜਿਵੇਂ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਅਗਲੇ ਦਿਨ 20 ਜਨਵਰੀ, 2017 ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿਚ ਲੋਕ ਆਏ ਸਨ। 

PunjabKesari

ਸ਼ਨੀਵਾਰ ਨੂੰ ਜਲੂਸ ਵਿਚ ਲੋਕਾਂ ਦੀ ਗਿਣਤੀ ਸਿਰਫ ਹਜ਼ਾਰਾਂ ਤੱਕ ਪਹੁੰਚਦੀ ਦਿਸੀ। ਨਿਊਯਾਰਕ, ਲਾਸ ਏਂਜਲਸ, ਅਟਲਾਂਟਾ, ਫਿਲਾਡੇਲਫੀਆ ਅਤੇ ਹੋਰ ਸ਼ਹਿਰਾਂ ਵਿਚ ਪ੍ਰਦਰਸ਼ਨ ਦਾ ਅਸਰ ਘੱਟ ਨਜ਼ਰ ਆਇਆ। ਮੁੱਖ ਪ੍ਰਦਰਸ਼ਨ ਵ੍ਹਾਈਟ ਹਾਊਸ ਦੇ ਨੇੜੇ ਫ੍ਰੀਡਮ ਪਲਾਜ਼ਾ ਵਿਚ ਹੋਇਆ ਜਿੱਥੇ ਆਯੋਜਕਾਂ ਨੇ ਵ੍ਹਾਈਟ ਹਾਊਸ ਨੂੰ ਕੈਪੀਟਲ ਨਾਲ ਜੋੜਨ ਵਾਲੇ ਪੇਨਸਿਲਵੇਨੀਆ ਐਵੀਨਿਊ ਨੇੜੇ ਇਕ ਮੰਚ ਬਣਾਇਆ ਹੋਇਆ ਸੀ। ਕਈ ਪ੍ਰਦਰਸ਼ਨਕਾਰੀ ਗੁਲਾਬੀ ਰੰਗ ਦੀ ਉੱਨ ਦੀ ਟੋਪੀ ਪਹਿਨੇ ਹੋਏ ਸਨ ਅਤੇ ਵੱਖ-ਵੱਖ ਤਰ੍ਹਾਂ ਦੇ ਸ਼ੰਦੇਸ਼ਾਂ ਵਾਲੇ ਪੋਸਟਰ ਫੜੇ ਹੋਏ ਸਨ।

PunjabKesari

ਪ੍ਰਦਰਸ਼ਨ ਕਰਨ ਵਾਲਿਆਂ ਨੇ 'ਆਪਣੀ ਬੱਚੇਦਾਨੀ ਦੀ ਰੱਖਿਆ ਖੁਦ ਕਰੋ', ਅਸੀਂ ਸਾਰਿਆਂ ਲਈ ਬਰਾਬਰੀ ਦੀ ਮੰਗ ਕਰਦੇ ਹਾਂ ਅਤੇ 'ਬੁੱਕ 1 ਵਿਚ ਹੈਰੀ ਪੌਟਰ, ਹਰਮਾਈਨ ਦੇ ਬਿਨਾਂ ਮਰ ਜਾਂਦਾ' ਆਦਿ ਨਾਅਰਿਆਂ ਦੇ ਪੋਸਟਰ ਲੈ ਕੇ ਆਏ ਸਨ। ਸ਼ਨੀਵਾਰ ਦਾ ਪ੍ਰਦਰਸ਼ਨ ਮਹਿਲਾ ਮਾਰਚ ਦੀਆਂ ਆਗੂਆਂ ਵੱਲੋਂ 10 ਆਯਾਮੀ ਸਿਆਸੀ ਮੰਚ ਦੇ ਐਲਾਨ ਦੇ ਬਾਅਦ ਆਇਆ ਜਿਸ ਦੇ ਬਾਰੇ ਵਿਚ ਸਮੂਹ ਨੇ ਕਿਹਾ ਕਿ ਇਹ ਅਸਲ ਰੂਪ ਨਾਲ ਪ੍ਰਾਪਤ ਕਰਨ ਯੋਗ ਲੋੜਾਂ ਨੂੰ ਰੇਖਾਂਕਿਤ ਕਰੇਗਾ।

PunjabKesari

ਇਨ੍ਹਾਂ ਵਿਚ ਫੈਡਰਲ ਰੂਪ ਵਿਚ ਘੱਟੋ-ਘੱਟ ਤਨਖਾਹ, ਜਣਨ ਅਧਿਕਾਰ ਅਤੇ ਔਰਤਾਂ ਪ੍ਰਤੀ ਹਿੰਸਾ ਨੂੰ ਰੇਖਾਂਕਿਤ ਕਰਨਾ ਅਤੇ ਲੰਬੇ ਸਮੇਂ ਤੋਂ ਕਿਰਿਆਹੀਣ ਪਏ ਬਰਾਬਰੀ ਅਧਿਕਾਰ ਵਿਚ ਸੋਧ ਸ਼ਾਮਲ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਮਾਰਚ ਦੇ ਕੁਝ ਆਯੋਜਕਾਂ ਅਤੇ ਨੈਸ਼ਨ ਆਫ ਇਸਲਾਮ ਨੇਤਾ ਲੁਈਸ ਫਾਰਾਖਾਨ ਵਿਚਕਾਰ ਸੰਬੰਧਾਂ ਨੇ ਭਾਵੇਂਕਿ ਇਕ ਵਿਵਾਦ ਵੀ ਖੜ੍ਹਾ ਕਰ ਦਿੱਤਾ ਜਿਨ੍ਹਾਂ ਨੇ ਯਹੂਦੀ ਲੋਕਾਂ ਦੀ ਤੁਲਨਾ ਦੀਮਕ ਨਾਲ ਕਰਦਿਆਂ ਉਨ੍ਹਾਂ ਨੂੰ ਰੰਗਭੇਦ ਦਾ ਮਾਤਾ-ਪਿਤਾ ਦੱਸਿਆ।


Vandana

Content Editor

Related News