ਅਮਰੀਕਾ : ਜਹਾਜ਼ ਹਾਦਸੇ ''ਚ ਸੋਸ਼ਲ ਵਰਕਰ ਜੋੜੇ ਦੀ ਮੌਤ

Thursday, Dec 27, 2018 - 10:30 AM (IST)

ਅਮਰੀਕਾ : ਜਹਾਜ਼ ਹਾਦਸੇ ''ਚ ਸੋਸ਼ਲ ਵਰਕਰ ਜੋੜੇ ਦੀ ਮੌਤ

ਵਾਸ਼ਿੰਗਟਨ (ਏ.ਪੀ.)— ਅਮਰੀਕਾ ਦੇ ਸਾਊਥ ਡਕੋਟਾ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਸਿਯੁਕ ਫਾਲਜ਼ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਇਕ ਸੋਸ਼ਲ ਵਰਕਰ ਜੋੜੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਿਨੇਹਾਹਾ ਕਾਊਂਟੀ ਦੇ ਕੋਰੋਨਰ ਨੇ ਮ੍ਰਿਤਕਾਂ ਦੀ ਪਛਾਣ ਸਿਯੁਕ ਫਾਲਜ਼ ਦੇ ਵੌਘਨ ਅਤੇ ਜੋਏਨ ਮੇਯੇਰ (Vaughn and JoAnn Meyer) ਦੇ ਰੂਪ ਵਿਚ ਕੀਤੀ ਹੈ। ਦੋਹਾਂ ਦੀ ਉਮਰ 68 ਸਾਲ ਸੀ। 

ਜਹਾਜ਼ ਸਿਯੁਕ ਫਾਲਜ਼ ਵਿਚ ਮੰਗਲਵਾਰ ਸ਼ਾਮ ਕਰੀਬ 5 ਵਜੇ ਹਾਦਸਾਗ੍ਰਸਤ ਹੋਇਆ। ਹਾਦਸੇ ਵਿਚ ਦੋ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਪਰ ਜ਼ਮੀਨ 'ਤੇ ਕੋਈ ਜ਼ਖਮੀ ਨਹੀਂ ਹੋਇਆ। ਪੁਲਸ ਕੈਪਟਨ ਲੋਰੇਨ ਮੈਕਮੈਨਜ਼ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਜਹਾਜ਼ ਵਿਚ ਸਵਾਰ ਦੋ ਲੋਕ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਤਾ ਨਹੀਂ ਹੈ ਕਿ ਦੋਹਾਂ ਵਿਚੋਂ ਜਹਾਜ਼ ਕੌਣ ਉੱਡਾ ਰਿਹਾ ਸੀ।


author

Vandana

Content Editor

Related News