ਟਰੰਪ ਨੇ ਊਰਜਾ ਮੰਤਰੀ ਦੇ ਅਸਤੀਫੇ ਦਾ ਕੀਤਾ ਐਲਾਨ

Friday, Oct 18, 2019 - 12:12 PM (IST)

ਟਰੰਪ ਨੇ ਊਰਜਾ ਮੰਤਰੀ ਦੇ ਅਸਤੀਫੇ ਦਾ ਕੀਤਾ ਐਲਾਨ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਅਮਰੀਕੀ ਊਰਜਾ ਮੰਤਰੀ ਮੰਤਰੀ ਰਿਕ ਪੇਰੀ ਜਲਦੀ ਹੀ ਅਸਤੀਫਾ ਦੇ ਰਹੇ ਹਨ। ਟਰੰਪ ਨੇ ਵੀਰਵਾਰ ਨੂੰ ਕਿਹਾ,''ਰਿਕ ਨੇ ਊਰਜਾ ਮੰਤਰੀ ਦੇ ਤੌਰ 'ਤੇ ਚੰਗਾ ਕੰਮ ਕੀਤਾ ਹੈ ਪਰ 3 ਸਾਲ ਲੰਬਾ ਸਮਾਂ ਹੁੰਦਾ ਹੈ। ਹੁਣ ਸਾਡੇ ਕੋਲ ਉਨ੍ਹਾਂ ਦਾ ਵਿਕਲਪ ਹੈ।'' ਜ਼ਿਕਰਯੋਗ ਹੈ ਕਿ ਪੇਰੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਟਰੰਪ ਦੇ ਆਦੇਸ਼ 'ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਨਿੱਜੀ ਵਕੀਲ ਰੂਡੀ ਗੁਈਲਿਆਨੀ ਤੋਂ ਯੂਕਰੇਨ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਬਾਰੇ ਵਿਚ ਗੱਲਬਾਤ ਕੀਤੀ ਸੀ। 

ਟਰੰਪ ਨੇ ਪੇਰੀ ਨੂੰ ਹਟਾਉਣ ਦਾ ਐਲਾਨ ਇਸ ਇੰਟਰਵਿਊ ਦੇ ਪ੍ਰਕਾਸ਼ਨ ਦੇ ਇਕ ਦਿਨ ਬਾਅਦ ਕੀਤਾ। ਗੌਰਤਲਬ ਹੈ ਕਿ ਟਰੰਪ 'ਤੇ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ 'ਤੇ ਆਪਣੇ ਡੈਮੋਕ੍ਰੈਟਿਕ ਵਿਰੋਧੀਆਂ ਵਿਰੁੱਧ ਜਾਂਚ ਦਾ ਦਬਾਅ ਬਣਾਉਣ ਨੂੰ ਲੈ ਕੇ ਮਹਾਦੋਸ਼ ਦੀ ਜਾਂਚ ਚੱਲ ਰਹੀ ਹੈ। ਟਰੰਪ ਨੇ ਕਿਹਾ ਕਿ ਪੇਰੀ ਨੇ ਕੁਝ ਮਹੀਨੇ ਪਹਿਲਾਂ ਹੀ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਸਾਲ ਦੇ ਅਖੀਰ ਤੱਕ ਉਹ ਅਹੁਦਾ ਛੱਡ ਦੇਣਗੇ।


author

Vandana

Content Editor

Related News