ਅਮਰੀਕਾ : ‘ਓਥ ਕੀਪਰਜ਼’ ਦੇ 4 ਮੈਂਬਰ ਦੇਸ਼ ਵਿਰੋਧੀ ਸਾਜ਼ਿਸ਼ ਰਚਣ ਦੇ ਦੋਸ਼ੀ ਕਰਾਰ

Wednesday, Jan 25, 2023 - 10:42 AM (IST)

ਵਾਸ਼ਿੰਗਟਨ (ਬਿਊਰੋ)- ਅਮਰੀਕਾ ਦੇ ਸੰਸਦੀ ਕੰਪਲੈਕਸ ’ਚ 6 ਜਨਵਰੀ 2021 ਨੂੰ ਹੋਈ ਬਗਾਵਤ ਦੇ ਸਬੰਧ ’ਚ ਸਰਕਾਰ ਵਿਰੋਧੀ ਕੱਟੜਪੰਥੀ ਸਮੂਹ ‘ਓਥ ਕੀਪਰਜ਼’ ਦੇ 4 ਮੈਂਬਰਾਂ ਨੂੰ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ’ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਾਕਤ ਨਾਲ ਸੱਤਾ ਵਿਚ ਰੱਖਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ, ਜੋ ਚੋਣ ਹਾਰ ਗਏ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ

ਫਲੋਰੀਡਾ ਦੇ ਜੋਸੇਫ ਹੈਕੇਟ, ਟੈਕਸਾਸ ਦੇ ਰੌਬਰਟ ਮਿੰਟਾ, ਫਲੋਰੀਡਾ ਦੇ ਡੇਵਿਡ ਮੋਰਸ਼ੇਲ ਅਤੇ ਫੀਨਿਕਸ ਦੇ ਐਡਵਰਡ ਵੈਲੇਜੋ ਖ਼ਿਲਾਫ਼ ਇਹ ਫ਼ੈਸਲਾ ਉਸ ਸਮੇਂ ਆਇਆ ਜਦੋਂ ਇੱਕ ਜੱਜ ਨੇ ਪਹਿਲਾਂ ਮਿਲੀਸ਼ੀਆ ‘ਓਥ ਕੀਪਰਸ’ ਦੇ ਨੇਤਾ ਸਟੀਵਰਟ ਰੋਡਜ਼ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਸੀ।

ਇਹ ਵੀ ਪੜ੍ਹੋ- ਬਟਾਲਾ ਵਿਖੇ ਗੁਆਂਢੀ ਮੁੰਡੇ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਵੱਲੋਂ ਵੱਡਾ ਖ਼ੁਲਾਸਾ

ਇਹ ਫ਼ੈਸਲਾ ਨਿਆਂ ਵਿਭਾਗ ਲਈ ਇਕ ਹੋਰ ਜਿੱਤ ਹੈ, ਜੋ ਯੂ. ਐੱਸ. ਦੇ ਸੱਜੇ ਪੱਖੀ ‘ਪ੍ਰਾਉਡ ਬੁਆਏਜ਼’ ਗਰੁੱਪ ਦੇ ਸਾਬਕਾ ਨੇਤਾ ਐਨਰੀਕ ਟੈਰੀਓ ਅਤੇ ਚਾਰ ਹੋਰ ਸਹਿਯੋਗੀਆਂ ਵਿਰੁੱਧ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਪੈਰਵੀ ਕਰ ਰਿਹਾ ਹੈ। ਹਾਲਾਂਕਿ ਜੱਜ ਨੇ ਅਜੇ ਸਜ਼ਾ ਸੁਣਾਉਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ- ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)

ਵਕੀਲਾਂ ਅਨੁਸਾਰ, ਓਥ ਕੀਪਰਜ਼ ਨੇਤਾ ਸਟੀਵਰਟ ਰੋਡਸ ਅਤੇ ਉਸ ਦੇ ਕੱਟੜਪੰਥੀਆਂ ਨੇ 2020 ਦੀਆਂ ਚੋਣਾਂ ਦੇ ਤੁਰੰਤ ਬਾਅਦ ਟਰੰਪ ਨੂੰ ਸੱਤਾ ਵਿਚ ਰੱਖਣ ਲਈ ਇੱਕ ਹਥਿਆਰਬੰਦ ਬਗਾਵਤ ਤਿਆਰ ਕੀਤੀ ਸੀ। ਕਈ ਦਹਾਕਿਆਂ ਪਿਛੋਂ ਦੇਸ਼ਧ੍ਰੋਹ ਅਧੀਨ ਕਿਸੇ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ, ਜਿਸ ਵਿੱਚ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News