US : ਸੈਂਟਰਲ ਪਾਰਕ ''ਚ ਪਹਿਲੀ ਵਾਰ ਲੱਗਣਗੀਆਂ 3 ਔਰਤਾਂ ਦੀਆਂ ਮੂਰਤੀਆਂ

Wednesday, Oct 23, 2019 - 05:56 PM (IST)

US : ਸੈਂਟਰਲ ਪਾਰਕ ''ਚ ਪਹਿਲੀ ਵਾਰ ਲੱਗਣਗੀਆਂ 3 ਔਰਤਾਂ ਦੀਆਂ ਮੂਰਤੀਆਂ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ 143 ਸਾਲ ਪੁਰਾਣੇ ਮਸ਼ਹੂਰ ਸੈਂਟਰਲ ਪਾਰਕ ਵਿਚ ਪਹਿਲੀ ਵਾਰ ਇਤਿਹਾਸ ਵਿਚ ਸ਼ਾਨਦਾਰ ਕੰਮ ਕਰਨ ਵਾਲੀਆਂ ਤਿੰਨ ਔਰਤਾਂ ਦੀਆਂ ਮੂਰਤੀਆਂ ਲਗਾਈਆਂ ਜਾਣਗੀਆਂ। ਹੁਣ ਤੱਕ ਇੱਥੇ 23 ਮੂਰਤੀਆਂ ਹਨ, ਜੋ ਸਾਰੀਆਂ ਪੁਰਸ਼ਾਂ ਦੀਆਂ ਹਨ। ਮਹਿਲਾ ਅਧਿਕਾਰਾਂ ਲਈ ਲੜਨ ਵਾਲੀਆਂ ਇਨ੍ਹਾਂ ਤਿੰਨੇ ਔਰਤਾਂ ਵਿਚ ਸੁਜੈਨ ਬੀ ਐਨਥਨੀ (Susan B. Anthony), ਐਲੀਜ਼ਾਬੇਥ ਕੈਂਡੀ ਸਟੇਂਟਨ (Elizabeth Cady Stanton) ਅਤੇ ਸੋਜਾਰਨਰ ਟਰੂਥ (Sojourner Truth) ਸ਼ਾਮਲ ਹਨ। ਮੂਰਤੀਆਂ ਲਈ ਕੰਮ ਕਰਨ ਵਾਲੀ ਗੈਰ ਲਾਭਕਾਰੀ ਸੰਸਥਾ ਦੇ ਪ੍ਰਮੁੱਖ ਪਾਮ ਐਲਮ ਮੁਤਾਬਕ ਦੋਸ਼ ਲੱਗਦੇ ਰਹੇ ਹਨ ਕਿ ਇਹ ਤਿੰਨ ਮੂਰਤੀਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜਦੋਂ ਔਰਤਾਂ ਇਕੱਠੀਆਂ ਹੋ ਜਾਣ ਤਾਂ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦੀਆਂ ਹਨ।

ਸੁਜੈਨ ਬੀ ਐਨਥਨੀ ਨੇ ਅਮਰੀਕੀ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ। 1872 ਵਿਚ ਐਨਥਨੀ ਨੂੰ ਰੋਚੇਸਟਰ ਵਿਚ ਵੋਟਿੰਗ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਐਨਥਨੀ ਨੇ ਸਟੇਂਟਨ ਨਾਲ ਮਿਲ ਕੇ ਫਰੈਂਚਾਈਜ਼ ਅੰਦੋਲਨ ਸ਼ੁਰੂ ਕੀਤਾ। ਭਾਵੇਂਕਿ ਉਨ੍ਹਾਂ ਦਾ ਇਹ ਸੁਪਨਾ ਉਨ੍ਹਾਂ ਦੀ ਮੌਤ ਦੇ 14 ਸਾਲ ਬਾਅਦ ਪੂਰਾ ਹੋਇਆ। 19ਵੀਂ ਸਦੀ ਵਿਚ ਔਰਤਾਂ ਨੂੰ ਵੋਟਿੰਗ ਦਾ ਅਧਿਕਾਰ ਮਿਲਿਆ।

ਐਲੀਜ਼ਾਬੇਥ ਕੈਂਡੀ ਸਟੇਂਟਨ ਨੇ 1848 ਵਿਚ ਸੇਨੇਕਾ ਫਾਲਜ਼ ਵਿਚ ਦੁਨੀਆ ਦਾ ਪਹਿਲਾ ਮਹਿਲਾ ਅਧਿਕਾਰ ਸੰਮੇਲਨ ਆਯੋਜਿਤ ਕੀਤਾ। ਉਨ੍ਹਾਂ ਨੇ ਐਨਥਨੀ ਦੇ ਨਾਲ ਰਾਸ਼ਟਰੀ ਮਹਿਲਾ ਲੀਗ ਵੀ ਬਣਾਈ। ਇਨ੍ਹਾਂ ਨੇ ਅਫਰੀਕੀ-ਅਮਰੀਕੀ ਪੁਰਸ਼ਾਂ ਨੂੰ ਵੋਟ ਦਾ ਅਧਿਕਾਰ ਦੇਣ ਅਤੇ ਔਰਤਾਂ ਨੂੰ ਵਾਂਝੇ ਰੱਖਣ 'ਤੇ ਅੰਦੋਲਨ ਚਲਾਇਆ। ਐਨਥਨੀ ਅਤੇ ਸਟੇਂਟਨ ਦੀਆਂ ਕੋਸ਼ਿਸ਼ਾਂ ਨਾਲ ਫਰੈਂਚਾਈਜ਼ ਕਾਨੂੰਨ ਵਿਚ ਤਬਦੀਲੀ ਹੋਈ।

ਸੋਜਾਰਨਰ ਟਰੂਥ ਪੇਸ਼ੇ ਤੋਂ ਟੀਚਰ ਸੀ ਪਰ ਉਨ੍ਹਾਂ ਨੇ ਗੁਲਾਮੀ ਅਤੇ ਨਾਗਰਿਕ ਅਧਿਕਾਰਾਂ ਦੇ ਘਾਣ ਦੇ ਵਿਰੋਧ ਵਿਚ ਅੰਦਲੋਨ ਚਲਾਏ। ਉਹ ਅਫਰੀਕੀ-ਅਮਰੀਕੀ ਸੰਘਰਸ਼ ਦਾ ਪ੍ਰਤੀਕ ਚਿਹਰਾ ਬਣ ਗਈ ਸੀ। ਉਨ੍ਹਾਂ ਨੂੰ 19ਵੀਂ ਸਦੀ ਦੇ ਮਸ਼ਹੂਰ ਬੁਲਾਰਿਆਂ ਵਿਚ ਗਿਣਿਆ ਜਾਂਦਾ ਹੈ। 1851 ਵਿਚ ਓਹੀਓ ਵਿਚ ਦਿੱਤੇ ਗਏ ਭਾਸ਼ਣ ਵਿਚ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ 'ਮੈਂ ਇਕ ਔਰਤ ਨਹੀਂ ਹਾਂ' ਯਾਦਗਾਰ ਬਣ ਗਿਆ ਸੀ।


author

Vandana

Content Editor

Related News