ਅੰਬੇਡਕਰ ਜੀ ਜਨਮ ਦਿਵਸ 22 ਮਈ ਨੂੰ ਬਰੇਸ਼ੀਆ ਵਿਖੇ ਮਨਾਇਆ ਜਾਵੇਗਾ

Thursday, May 19, 2022 - 03:07 PM (IST)

ਅੰਬੇਡਕਰ ਜੀ ਜਨਮ ਦਿਵਸ 22 ਮਈ ਨੂੰ ਬਰੇਸ਼ੀਆ ਵਿਖੇ ਮਨਾਇਆ ਜਾਵੇਗਾ

ਰੋਮ (ਕੈਂਥ) ਜਿਵੇਂ ਹੀ ਕੋਰੋਨਾ ਮਹਾਮਾਰੀ ਤੋਂ ਕੁਝ ਰਾਹਤ ਮਿਲੀ ਉਵੇਂ ਹੀ ਭਾਰਤੀ ਭਾਈਚਾਰੇ ਵਲੋਂ ਆਪੋ ਆਪਣੇ ਰਹਿਬਰਾਂ ਦੇ ਸਾਲਾਨਾ ਸਮਾਗਮਾਂ ਨੂੰ ਮਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਸ੍ਰੀ ਗੁਰੂ ਰਵੀਦਾਸ ਟੈਂਪਲ ਮਨੇਰਬੀਓ (ਬਰੇਸ਼ੀਆ) ਵਿਖੇ ਭਾਰਤੀ ਨਾਰੀ ਦੇ ਮੁਕਤੀ ਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਵਸ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਹੈਰਾਨੀਜਨਕ! 2 ਸਾਲ ਦੇ ਬੱਚੇ ਨੇ 7000 ਰੁਪਏ ਦੇ 'ਬਰਗਰ' ਕੀਤੇ ਆਰਡਰ, 1200 ਰੁਪਏ ਦਿੱਤੀ ਟਿਪ

ਗੁਰੂ ਘਰ ਦੇ ਪ੍ਰਧਾਨ ਅਮਰੀਕ ਦੌਲੀਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 22 ਮਈ ਦਿਨ ਐਤਵਾਰ ਨੂੰ ਉਪਰੋਕਤ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ੍ਰੀ ਗੁਰੂ ਰਵੀਦਾਸ ਸਭਾਵਾਂ ਡਾ. ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਬੁਲਾਰੇ ਅਤੇ ਹੋਰ ਬੁੱਧੀਜੀਵੀ ਸਾਥੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਤਾਂ ਕਿ ਅਸੀਂ ਆਪਣੇ ਰਹਿਬਰਾਂ ਜੀਵਨ ਮਿਸ਼ਨ ਤੋਂ ਜਾਣੂ ਹੋ ਸਕੀਏ।


author

Vandana

Content Editor

Related News