ਭਾਰਤ ਦਾ ਨਕਾਰਾਤਮਕ ਅਕਸ ਪੇਸ਼ ਕਰਨ 'ਤੇ ਸਰਨਾ ਨੇ ਕੀਤੀ ਆਲੋਚਨਾ

05/15/2018 1:00:54 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਭਾਰਤ ਦਾ 'ਨਕਾਰਾਤਮਕ ਅਕਸ' ਪੇਸ਼ ਕਰਨ 'ਤੇ ਅਮਰੀਕੀ ਮੀਡੀਆ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਵਿਚ ਮੌਜੂਦ ਵਿਦੇਸ਼ੀ ਪੱਤਰਕਾਰਾਂ ਵਿਚ ਕੁਝ ਚੋਣਵੀਆਂ ਖਬਰਾਂ ਨੂੰ ਦਿਖਾਉਣ ਅਤੇ ਵਿਕਾਸ ਨਾਲ ਸੰਬੰਧਿਤ ਖਬਰਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਚਲਨ ਹੋ ਗਿਆ ਹੈ। ਅਮਰੀਕਾ ਦੇ ਇਕ ਸੀਨੀਅਰ ਆਰਥਿਕ ਟੈਂਕ 'ਰਣਨੀਤਕ ਅਤੇ ਅੰਤਰ ਰਾਸ਼ਟਰੀ ਅਧਿਐਨਾਂ ਲਈ ਕੇਂਦਰ' ਵਿਚ ਆਪਣੇ ਸੰਬੋਧਨ ਦੌਰਾਨ ਸਰਨਾ ਨੇ ਇਹ ਗੱਲ ਕਹੀ। ਅਮਰੀਕਾ ਦੀ ਮੁੱਖ ਧਾਰਾ ਦੇ ਮੀਡੀਆ ਵਿਚ ਭਾਰਤ ਦੇ ਅਕਸ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਸਰਨਾ ਨੇ ਕਿਹਾ,''ਇਹ ਮੁੱਦਾ ਚਿੰਤਾ ਦਾ ਨਹੀਂ ਬਲਕਿ ਤਰਸ ਖਾਣ ਦਾ ਹੈ। ਭਾਰਤ ਅੱਗੇ ਵੱਧ ਚੁੱਕਾ ਹੈ ਪਰ ਤੁਸੀਂ ਨਹੀਂ।'' ਸਰਨਾ ਨੇ ਕਿਹਾ ਕਿ ਅਮਰੀਕੀ ਮੀਡੀਆ ਚੋਣਵੀਆਂ ਖਬਰਾਂ ਦਿਖਾਉਂਦਾ ਹੈ ਜਦਕਿ ਵਿਕਾਸ ਨਾਲ ਸੰਬੰਧਿਤ ਖਬਰਾਂ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਭਾਰਤੀ ਡਿਪਲੋਮੈਟ ਨੇ ਕਿਹਾ ਕਿ ਭਾਰਤੀ ਦਾ 'ਨਕਾਰਾਤਮਕ ਅਕਸ' ਪੇਸ਼ ਕਰ ਕੇ ਅਮਰੀਕੀ ਮੀਡੀਆ ਆਪਣੇ ਲੋਕਾਂ ਨਾਲ 'ਅਨਿਆਂ' ਕਰ ਰਿਹਾ ਹੈ।


Related News