ਐਮਾਜ਼ਾਨ ਦੇ ਕਰੀਬ 20 ਹਜ਼ਾਰ ਕਰਮਚਾਰੀ ਹੋਏ ਕੋਰੋਨਾ ਪਾਜ਼ੇਟਿਵ

Friday, Oct 02, 2020 - 06:31 PM (IST)

ਐਮਾਜ਼ਾਨ ਦੇ ਕਰੀਬ 20 ਹਜ਼ਾਰ ਕਰਮਚਾਰੀ ਹੋਏ ਕੋਰੋਨਾ ਪਾਜ਼ੇਟਿਵ

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵੱਡੀਆਂ ਕੰਪਨੀਆਂ ਦੇ ਕਰਮਚਾਰੀ, ਨੇਤਾ ਅਤੇ ਅਦਾਕਾਰ ਵਾਇਰਸ ਦੀ ਚਪੇਟ ਵਿਚ ਆਏ ਹਨ। ਹੁਣ ਐਮਾਜ਼ਾਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਕਰੀਬ 20 ਹਜ਼ਾਰ ਕਰਮਚਾਰੀ ਹੁਣ ਤੱਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਈ-ਰੀਟੇਲ ਕੰਪਨੀ ਐਮਾਜ਼ਾਨ ਨੇ ਵੀਰਵਾਰ ਨੂੰ ਕਿਹਾ ਕਿ ਮਾਰਚ ਤੋਂ ਲੈਕੇ ਹੁਣ ਤੱਕ ਉਸ ਦੇ 19,800 ਕਰਮਚਾਰੀ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ।

ਐਮਾਜ਼ਾਨ ਨੇ ਕਿਹਾ ਹੈ ਕਿ 1.37 ਮਿਲੀਅਨ ਫਰੰਟਲਾਈਨ ਕਰਮਚਾਰੀਆਂ ਦੇ ਇਹਨਾਂ ਅੰਕੜਿਆਂ ਵਿਚ ਉਸ ਦੇ ਗ੍ਰੋਸਰੀ ਸਟੋਰ 'ਤੇ ਕੰਮ ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਹਨ।ਜਿਸ ਨਾਲ ਪਤਾ ਚੱਲਦਾ ਹੈ ਕਿ ਜਿੰਨਾ ਖਦਸ਼ਾ ਸੀ ਉਸ ਨਾਲੋਂ ਘੱਟ ਹੀ ਇਨਫੈਕਸ਼ਨ ਦਾ ਅੰਕੜਾ ਦੇਖਣ ਨੂੰ ਮਿਲਿਆ ਹੈ। ਇਹ ਅੰਕੜੇ ਕੰਪਨੀ ਨੇ ਉਦੋਂ ਜਾਰੀ ਕੀਤੇ ਹਨ ਜਦੋਂ ਲੌਜਿਸਟਿਕ ਸੈਂਟਰ ਵਾਲੇ ਕੁਝ ਕਰਮਚਾਰੀਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਕਿ ਕੰਪਨੀ ਆਪਣੇ ਸੰਕ੍ਰਮਿਤ ਕਰਮੀਆਂ ਬਾਰੇ ਜਾਣਕਾਰੀ ਨਹੀਂ ਦੇ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪਾਜ਼ੇਟਿਵ, ਰਾਸ਼ਟਰਪਤੀ ਨੇ ਖੁਦ ਨੂੰ ਕੀਤਾ ਇਕਾਂਤਵਾਸ

ਹੁਣ ਐਮਾਜ਼ਾਨ ਆਪਣੀਆਂ 650 ਸਾਈਟਾਂ 'ਤੇ ਰੋਜ਼ਾਨਾ 50,000 ਲੋਕਾਂ ਦੀ ਟੈਸਟਿੰਗ ਕਰ ਰਿਹਾ ਹੈ। ਫਰੰਟਲਾਈਨ ਕਰਮਚਾਰੀਆਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਸਬੰਧੀ ਆਪਣੀ ਬਲਾਗ ਪੋਸਟ ਵਿਚ ਐਮਾਜ਼ਾਨ ਨੇ ਕਿਹਾ ਹੈ,''ਇਸ ਸੰਕਟ ਦੀ ਸ਼ੁਰੂਆਤ ਦੇ ਬਾਅਦ ਤੋ ਅਸੀਂ ਆਪਣੇ ਕਰਮਚਾਰੀਆਂ ਨੂੰ ਸੂਚਿਤ ਕਰਨ ਲਈ ਸਖਤ ਮਿਹਨਤ ਕੀਤੀ ਹੈ।''


author

Vandana

Content Editor

Related News