ਕਸ਼ਮੀਰੀ ਨਾ ਕਰਨ ਪਾਕਿਸਤਾਨ ''ਤੇ ਭਰੋਸਾ: ਸਾਬਕਾ ਕਰਾਚੀ ਨੇਤਾ

08/21/2019 5:58:25 PM

ਲੰਡਨ— ਮੁਤੱਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ ਹੁਸੈਨ ਕਸ਼ਮੀਰ ਦੇ ਲੋਕਾਂ ਨੂੰ ਪਾਕਿਸਤਾਨੀ ਫੌਜ ਤੇ ਪਾਕਿਸਤਾਨ ਸਰਕਾਰ 'ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਬਿਆਨ ਅਜਿਹੇ ਵੇਲੇ 'ਚ ਆਇਆ ਜਦੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਇਸ ਨੂੰ ਅੰਤਰਰਾਸ਼ਟਰੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਲੰਡਨ 'ਚ ਜ਼ਿੰਦਗੀ ਬਿਤਾ ਰਹੇ ਹੁਸੈਨ ਨੇ ਕਿਹਾ ਕਿ ਈਸ਼ਵਰ ਦੀ ਖਾਤਿਰ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਪਾਕਿਸਤਾਨੀ ਫੌਜ ਤੇ ਪਾਕਿਸਤਾਨ ਦੀ ਸਰਕਾਰ 'ਤੇ ਭਰੋਸਾ ਕਰਨਾ ਬੰਦ ਕਰੋ। ਦੋਵੇਂ ਪਿਛਲੇ 72 ਸਾਲਾਂ ਤੋਂ ਤੁਹਾਨੂੰ ਧੋਖਾ ਦੇ ਰਹੇ ਹਨ ਤੇ ਅੱਜ ਵੀ ਅਜਿਹਾ ਹੀ ਚੱਲ ਰਿਹਾ ਹੈ। ਅਲਤਾਫ ਨੇ ਕਿਹਾ ਕਿ ਕੁਝ ਮਸ਼ਹੂਰ ਪਾਕਿਸਤਾਨੀ ਫੌਜ ਦੇ ਲੋਕ ਇਹ ਨਾਅਰੇ ਲਗਾ ਰਹੇ ਹਨ ਕਿ ਕਸ਼ਮੀਰ ਨੂੰ ਪਾਕਿਸਤਾਨ 'ਚ ਮਿਲਾ ਕੇ ਰਹਾਂਗੇ ਤੇ ਆਜ਼ਾਜੀ ਲਵਾਂਗੇ ਪਰ ਆਜ਼ਾਦੀ ਦਾ ਸਹੀ ਮਤਲਬ ਇਹ ਨਹੀਂ ਹੈ। ਮੈਂ ਹਮੇਸ਼ਾ ਪਾਕਿਸਤਾਨ ਦੀ ਕੂਟਨੀਤਿਕ ਤੇ ਵਿਦੇਸ਼ੀ ਮਾਮਲਿਆਂ ਤੋਂ ਜਾਣੂ ਰਿਹਾ ਹਾਂ ਕਿਉਂਕਿ ਪਾਕਿਸਤਾਨ ਅਕਸਰ ਦਿਖਾਉਂਦਾ ਰਿਹਾ ਹੈ ਕਿ ਉਸ ਨੇ ਪਾਕਿਸਤਾਨ ਦੇ ਲਈ ਬਹੁਤ ਕੁਝ ਕੀਤਾ ਹੈ।

ਇਥੋਂ ਤੱਕ ਕਿ ਉਸ ਨੇ ਕਸ਼ਮੀਰ ਦਾ ਸਮਰਥਨ ਕਰਨ ਲਈ ਇਕ ਕਮੇਟੀ ਵੀ ਬਣਾਈ, ਜਿਸ ਦੇ ਚੇਅਰਮੈਨ ਨੇ ਕਸ਼ਮੀਰ ਮਸਲੇ ਦੇ ਨਾਂ 'ਤੇ ਦੁਨੀਆ ਭਰ 'ਚ ਘੁੰਮ ਕੇ ਵਿਦੇਸ਼ ਯਾਤਰਾ ਦਾ ਮਜ਼ਾ ਲਿਆ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਸ਼ਮੀਰ ਮਾਮਲੇ 'ਤੇ ਸੰਯੁਕਤ ਰਾਸ਼ਟਰ 'ਚ ਵਿਸ਼ੇਸ਼ ਸਟਾਫ ਵੀ ਨਿਯੁਕਤ ਕੀਤਾ ਤੇ ਅਰਬਾਂ ਖਰਚ ਕਰਨ ਦੇ ਬਾਵਜੂਦ ਕਸ਼ਮੀਰ ਲਈ ਕੁਝ ਹਾਸਲ ਨਹੀਂ ਕਰ ਸਕਿਆ।

ਅਲਤਾਫ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਦਾਅਵੇ ਕਿਥੇ ਗਾਇਬ ਹੋ ਗਏ ਹਨ। ਪਾਕਿਸਤਾਨੀ ਫੌਜ ਆਜ਼ਾਦੀ ਦੇ ਲਈ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਜੰਗ 'ਚ ਸ਼ਾਮਲ ਕਰਨ ਤੋਂ ਕਿਉਂ ਕਤਰਾ ਰਹੀ ਹੈ। ਪਾਕਿਸਤਾਨੀ ਫੌਜ ਕਾਇਰਤਾ ਕਿਉਂ ਦਿਖਾ ਰਹੀ ਹੈ ਤੇ ਹੁਣ ਤੱਕ ਕਸ਼ਮੀਰ ਸੁਤੰਤਰ ਕਿਉਂ ਨਹੀਂ ਹੋ ਸਕਿਆ। ਕਸ਼ਮੀਰੀਆਂ ਨੂੰ ਅਖੀਰ ਤੱਕ ਸਮਰਥਨ ਦੇਣ ਦੇ ਦਾਅਵੇ ਆਖਿਰ ਕਿੱਥੇ ਗਾਇਬ ਹੋ ਗਏ। ਉਨ੍ਹਾਂ ਨੇ ਪਾਕਿਸਤਾਨੀ ਫੌਜ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਈਸ਼ਵਰ ਜਾਣਦਾ ਹੈ ਕਿ ਪਾਕਿਸਤਾਨੀ ਫੌਜ ਸੈਂਕੜੇ ਮੀਲ ਦੂਰ ਤੋਂ ਕੀ ਕਰੇਗੀ?


Baljit Singh

Content Editor

Related News