ਸੋਸ਼ਲ ਮੀਡੀਆ ਸਟਾਰ ਅਲੀਨਾ ਆਮਿਰ ਦੀ ਪ੍ਰਾਈਵੇਟ ਵੀਡੀਓ Leak, ਖੂਬ ਹੋ ਰਹੀ ਵਾਇਰਲ
Thursday, Jan 29, 2026 - 10:53 AM (IST)
ਲਾਹੌਰ : ਪਾਕਿਸਤਾਨ ਦੀ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਅਲੀਨਾ ਆਮਿਰ ਇਨੀਂ ਦਿਨੀਂ ਆਪਣੀ ਇੱਕ ਕਥਿਤ ਪ੍ਰਾਈਵੇਟ ਵੀਡੀਓ ਵਾਇਰਲ ਹੋਣ ਕਾਰਨ ਸੁਰਖੀਆਂ ਵਿੱਚ ਹੈ। ਇਸ ਮਾਮਲੇ 'ਤੇ ਚੁੱਪੀ ਤੋੜਦਿਆਂ ਅਲੀਨਾ ਨੇ ਬਹੁਤ ਹੀ ਗੁੱਸੇ ਵਿੱਚ ਪ੍ਰਤੀਕਿਰਿਆ ਦਿੱਤੀ ਹੈ। ਅਲੀਨਾ ਦਾ ਕਹਿਣਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਅਸਲੀ ਨਹੀਂ ਹੈ, ਸਗੋਂ ਇਸ ਨੂੰ 'ਏ.ਆਈ.' (AI) ਅਤੇ 'ਡੀਪਫੇਕ' ਤਕਨੀਕ ਦੀ ਵਰਤੋਂ ਕਰਕੇ ਉਸ ਨੂੰ ਬਦਨਾਮ ਕਰਨ ਲਈ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਬੱਚੇ ਪੈਦਾ ਕਰਨਾ ਬਣਾਏਗਾ ਲੱਖਪਤੀ ! ਟਰੰਪ ਦੀ ਨਵੀਂ ਸਕੀਮ ਨੇ ਮਾਪਿਆਂ ਦੀ ਕਰਾਈ ਬੱਲੇ-ਬੱਲੇ
ਮਰੀਅਮ ਨਵਾਜ਼ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਅਲੀਨਾ ਆਮਿਰ ਨੇ ਇਸ ਗੰਭੀਰ ਮਾਮਲੇ ਵਿੱਚ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਫਰਜ਼ੀ ਵੀਡੀਓਜ਼ ਬਣਾਉਣ ਅਤੇ ਫੈਲਾਉਣ ਵਾਲੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਲੀਨਾ ਨੇ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਚੁੱਕੀ ਹੈ ਕਿ ਉਹ ਬਿਨਾਂ ਸੱਚਾਈ ਜਾਣੇ ਕਿਸੇ ਵੀ ਕੁੜੀ ਦੀ ਇੱਜ਼ਤ ਨੂੰ ਉਛਾਲਣ ਲਈ ਵੀਡੀਓ ਨੂੰ ਟ੍ਰੈਂਡ ਕਰ ਦਿੰਦੇ ਹਨ।
ਇਹ ਵੀ ਪੜ੍ਹੋ: ਸਮੁੰਦਰ 'ਚ ਮੌਤ ਦਾ ਤਾਂਡਵ! ਸੈਂਕੜੇ ਮੁਸਾਫਰਾਂ ਨਾਲ ਭਰਿਆ ਜਹਾਜ਼ ਡੁੱਬਿਆ, 18 ਮੌਤਾਂ
"ਇੱਕ ਹਫ਼ਤੇ ਤੋਂ ਚੁੱਪ ਸੀ, ਪਰ ਹੁਣ ਹੱਦ ਹੋ ਗਈ"
ਅਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਵੁਕ ਹੁੰਦਿਆਂ ਕਿਹਾ, "ਮੈਂ ਪਿਛਲੇ ਇੱਕ ਹਫ਼ਤੇ ਤੋਂ ਖਾਮੋਸ਼ ਰਹਿ ਕੇ ਸਭ ਕੁਝ ਦੇਖ ਰਹੀ ਸੀ। ਪਰ ਜਦੋਂ ਮੈਂ ਦੇਖਿਆ ਕਿ ਸੈਂਕੜੇ ਪੋਸਟਾਂ ਮੇਰੀ ਫਰਜ਼ੀ ਵੀਡੀਓ ਨੂੰ ਲੈ ਕੇ ਪਾਈਆਂ ਜਾ ਰਹੀਆਂ ਹਨ, ਤਾਂ ਮੈਂ ਜਵਾਬ ਦੇਣਾ ਜ਼ਰੂਰੀ ਸਮਝਿਆ।" ਉਸ ਨੇ ਸਵਾਲ ਚੁੱਕਿਆ ਕਿ ਕੋਈ ਕਿਸੇ ਨੂੰ ਬਦਨਾਮ ਕਰਨ ਲਈ ਇੰਨਾ ਕਿਵੇਂ ਗਿਰ ਸਕਦਾ ਹੈ ਕਿ ਇਹ ਵੀ ਨਹੀਂ ਦੇਖਦੇ ਕਿ ਵੀਡੀਓ ਅਸਲੀ ਹੈ ਜਾਂ ਨਕਲੀ।
ਇਹ ਵੀ ਪੜ੍ਹੋ: ਅਮਰੀਕਾ 'ਤੇ ਉਲਟਾ ਪੈ ਗਿਆ Deport ਐਕਸ਼ਨ ! ਮੂਧੇ ਮੂੰਹ ਡਿੱਗੀ ਆਬਾਦੀ ਤੇ ਵਿਕਾਸ ਦਰ
ਸਾਈਬਰ ਕ੍ਰਾਈਮ ਵਿਭਾਗ ਨੂੰ ਅਪੀਲ
ਲਾਹੌਰ ਦੀ ਰਹਿਣ ਵਾਲੀ ਅਲੀਨਾ, ਜਿਸ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਜ਼ ਹਨ, ਨੇ ਦੱਸਿਆ ਕਿ ਪਾਕਿਸਤਾਨੀ ਪੰਜਾਬ ਦਾ ਸਾਈਬਰ ਕ੍ਰਾਈਮ ਵਿਭਾਗ ਔਰਤਾਂ ਵਿਰੁੱਧ ਅਜਿਹੇ ਅਪਰਾਧਾਂ 'ਤੇ ਸਖ਼ਤ ਹੈ। ਉਸ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ 5 ਮਿੰਟ 24 ਸਕਿੰਟਾਂ ਦੀ ਇਸ ਫਰਜ਼ੀ ਵੀਡੀਓ ਰਾਹੀਂ ਉਸ ਦਾ ਅਕਸ ਖਰਾਬ ਕਰਨ ਵਾਲਿਆਂ ਨੂੰ ਜੇਲ੍ਹ ਭੇਜਿਆ ਜਾਵੇ।
ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
