ਅਲਬਰਟਾ ''ਚ 24 ਘੰਟਿਆਂ ਦੌਰਾਨ 1800 ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ

Monday, Dec 07, 2020 - 03:51 PM (IST)

ਅਲਬਰਟਾ ''ਚ 24 ਘੰਟਿਆਂ ਦੌਰਾਨ 1800 ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ

ਐਡਮਿੰਟਨ- ਅਲਬਰਟਾ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 19 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1,836 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। ਇਨ੍ਹਾਂ ਵਿਚੋਂ 8 ਮੌਤਾਂ ਐਡਮਿੰਟਨ ਕੈਪੀਟਲ ਕੇਅਰ ਲਿਨਵੁੱਡ ਫੈਸਿਲਟੀ ਨਾਲ ਸਬੰਧਤ ਹਨ। ਮੰਗਲਵਾਰ ਨੂੰ ਇੱਥੋਂ 84 ਮਾਮਲੇ ਦਰਜ ਹੋਏ ਹਨ। 

ਇਸ ਸਮੇਂ 601 ਲੋਕ ਹਸਪਤਾਲ ਵਿਚ ਇਲਾਜ ਅਧੀਨ ਹਨ, ਜਿਨ੍ਹਾਂ ਵਿਚੋਂ 100 ਦੀ ਹਾਲਤ ਗੰਭੀਰ ਹੋਣ ਕਾਰਨ ਉਹ ਆਈ. ਸੀ. ਯੂ. ਵਿਚ ਹਨ। ਸੂਬੇ ਵਿਚ ਕੋਰੋਨਾ 615 ਲੋਕਾਂ ਦੀ ਜਾਨ ਲੈ ਚੁੱਕਾ ਹੈ। 
ਬੀਤੇ ਦਿਨ 3 ਮੌਤਾਂ ਉੱਤਰੀ ਅਤੇ ਸੈਂਟਰਲ ਅਲਬਰਟਾ, 3 ਅਲਬਰਟਾ ਅਤੇ 13 ਮੌਤਾਂ ਅਡਮਿੰਟਨ ਨਾਲ ਸਬੰਧਤ ਹਨ। ਐਤਵਾਰ ਨੂੰ ਅਲਬਰਟਾ ਵਿਚ ਕੋਰੋਨਾ ਦੇ ਸਰਗਰਮ ਮਾਮਲੇ 700 ਸਨ। 

ਅਲਬਰਟਾ ਵਿਚ ਕੁੱਲ 48,467 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਮੁੱਖ ਸਿਹਤ ਅਧਿਕਾਰੀ ਡਾ. ਡੀਨਾ ਹਿਨਸ਼ਾਅ ਸੋਮਵਾਰ ਨੂੰ ਕੋਰੋਨਾ ਸਬੰਧੀ ਨਵੀਂ ਜਾਣਕਾਰੀ ਸਾਂਝੀ ਕਰੇਗੀ। ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 4,15,182 ਹੋ ਗਈ ਹੈ। ਸਤੰਬਰ ਤੋਂ ਬਾਅਦ ਕੈਨੇਡਾ ਵਿਚ ਕੋਰੋਨਾ ਦੀ ਗਤੀ ਬਹੁਤ ਤੇਜ਼ ਹੋ ਚੁੱਕੀ ਹੈ। ਕਿਊਬਿਕ, ਓਂਟਾਰੀਓ ਤੇ ਅਲਬਰਟਾ ਵਰਗੇ ਸੂਬਿਆਂ ਦੇ ਨਾਲ-ਨਾਲ ਹੁਣ ਬ੍ਰਿਟਿਸ਼ ਕੋਲੰਬੀਆ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। 
ਇਸ ਵਿਚਕਾਰ ਖ਼ਬਰਾਂ ਇਹ ਵੀ ਹਨ ਕਿ ਕੈਨੇਡਾ ਦਸੰਬਰ ਦੇ ਮੱਧ ਤੋਂ ਕੋਰੋਨਾ ਵੈਕਸੀਨ ਪ੍ਰਾਪਤ ਕਰ ਸਕਦਾ ਹੈ। ਕੈਨੇਡਾ ਨੇ ਕੋਰੋਨਾ ਦੀ ਦੇਸ਼ ਵਿਚ ਵੰਡ ਲਈ ਫ਼ੌਜ ਦੀ ਮਦਦ ਲਈ ਹੈ, ਜੋ ਸਿਹਤ ਕਾਮਿਆਂ ਦੀ ਮਦਦ ਕਰਨਗੇ। 


author

Lalita Mam

Content Editor

Related News